ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

ਬੈਂਗਲੁਰੂ – ਭਾਰਤ ਨੇ ਤ੍ਰਿਕੋਣੀ ਬਲਾਈਂਡ ਕ੍ਰਿਕਟ ਸੀਰੀਜ਼ ‘ਚ ਸ਼੍ਰੀਲੰਕਾ ਨੂੰ ਸ਼ੁੱਕਰਵਾਰ 7 ਵਿਕਟਾਂ ਨਾਲ ਹਰਾ ਕੇ 3 ਅੰਕ ਹਾਸਲ ਕਰ ਲਏ। ਇਸ ਸੀਰੀਜ਼ ਦੀ ਤੀਜੀ ਟੀਮ ਇੰਗਲੈਂਡ ਹੈ। ਸ਼੍ਰੀਲੰਕਾ ਦੀ ਟੀਮ 18.5 ਓਵਰਾਂ ‘ਚ 145 ਦੌੜਾਂ ‘ਤੇ ਢੇਰ ਹੋ ਗਈ ਜਦਕਿ ਭਾਰਤ ਨੇ 14.4 ਓਵਰ ‘ਚ 3 ਵਿਕਟਾਂ ‘ਤੇ 146 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਗਣੇਸ਼ ਮੁਹੂਦਕਰ ਨੇ ਜੇਤੂ 55 ਤੇ ਸੁਨੀਲ ਰਮੇਸ਼ ਨੇ 57 ਦੌੜਾਂ ਦਾ ਯੋਗਦਾਨ ਦਿੱਤਾ। ਰਮੇਸ਼ ‘ਮੈਨ ਆਫ ਦ ਮੈਚ ਰਹੇ’ ।

VIA PUNJAB