- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਨੇ ਸਪਿਨਰ ਨਾ ਰੱਖ ਕੇ ਗਲਤੀ ਕੀਤੀ : ਮਾਂਜਰੇਕਰ
ਮੁੰਬਈ – ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਮਾਂਜਰੇਕਰ ਦਾ ਮੰਨਣਾ ਹੈ ਕਿ ਭਾਰਤ ਨੇ ਆਸਟਰੇਲੀਆ ਖਿਲਾਫ ਪਰਥ ਟੈਸਟ ਮੈਚ ‘ਚ ਮੁੱਖ ਸਪਿਨਰ ਨਾ ਰੱਖ ਕੇ ਗਲਤੀ ਕੀਤੀ ਹੈ। ਉਸ ਨੇ ਕਿਹਾ ਕਿ ਟੀਮ ਪ੍ਰਬੰਧਨ ਨੂੰ ਚੋਣ ਲਈ ਦੋਸ਼ ਖੁਦ ‘ਤੇ ਲੈਣਾ ਚਾਹੀਦਾ ਹੈ ਕਿਉਂਕਿ ਉਸ ਦਾ ਫੈਸਲਾ ਉਲਟਾ ਪੈ ਗਿਆ। ਮਾਂਜਰੇਕਰ ਨੇ ਕਿਹਾ, ”ਨਾਥਨ ਲਿਓਨ ਚੰਗਾ ਸਪਿਨਰ ਹੈ, ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਰਵਿੰਦਰ ਜਡੇਜਾ ਉਸੇ ਤਰ੍ਹਾਂ ਪ੍ਰਭਾਵੀ ਹੁੰਦਾ ਪਰ ਭਾਰਤ ਨੇ 4 ਗੇਂਦਬਾਜ਼ਾਂ ਨਾਲ ਉਤਰ ਕੇ ਗਲਤੀ ਕੀਤੀ, ਖਾਸ ਤੌਰ ‘ਤੇ ਭੁਵਨੇਸ਼ਵਰ ਕੁਮਾਰ ਦੀ ਬਜਾਏ ਉਮੇਸ਼ ਯਾਦਵ ਦੀ ਚੋਣ ਕਰ ਕੇ।” ਉਸ ਨੇ ਕਿਹਾ, ”ਜੇਕਰ ਟੀਮ ‘ਚ ਇਕ ਸਪਿਨਰ ਹੁੰਦਾ ਤਾਂ ਉਹ ਖੁਰਦਰੀ ਪਿੱਚ ਦਾ ਫਾਇਦਾ ਉਠਾ ਸਕਦਾ ਸੀ, ਖਾਸ ਤੌਰ ‘ਤੇ ਵਿਰੋਧੀ ਟੀਮ ਦੇ ਖੱਬੇ ਹੱਥ ਦੇ ਬੱਲੇਬਾਜ਼ਾਂ ਖਿਲਾਫ ਉਹ ਪ੍ਰਭਾਵੀ ਹੁੰਦਾ। ਜਡੇਜਾ ਦੀ ਚੌਥੇ ਤੇਜ਼ ਗੇਂਦਬਾਜ਼ ਦੀ ਬਜਾਏ ਜ਼ਿਆਦਾ ਵਰਤੋਂ ਹੁੰਦੀ।”


