- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ-ਪਾਕਿ ਵਿਸ਼ਵ ਕੱਪ ਮੈਚ ਤੇ ਅਜੇ ਕੋਈ ਫੈਸਲਾ ਨਹੀਂ, ਸਰਕਾਰ ਨਾਲ ਸਲਾਹ ਕਰਨਗੇ COA ਵਿਨੋਦ
ਨਵੀਂ ਦਿੱਲੀ – ਭਾਰਤੀ ਕ੍ਰਿਕਟ ਦਾ ਕੰਮ ਦੇਖ ਰਹੀ ਪ੍ਰਬੰਧਕ ਕਮੇਟੀ (ਸੀ. ਓ. ਏ.) ਪਾਕਿਸਤਾਨ ਵਿਰੁੱਧ ਵਿਸ਼ਵ ਕੱਪ ਮੁਕਾਬਲੇ ‘ਤੇ ਕੋਈ ਫੈਸਲਾ ਨਹੀਂ ਲੈਣ ਦਾ ਫੈਸਲਾ ਕੀਤਾ ਪਰ ਕਿਹਾ ਕਿ ਉਹ ਆਈ. ਸੀ. ਸੀ. ਤੇ ਹੋਰ ਮੈਂਬਰਾਂ ਨਾਲ ਸਲਾਹ ਕਰਨਗੇ ਕਿ ਇਸ ਦੇਸ਼ ਨਾਲ ਸੰਬੰਧ ਤੋੜ ਦਿੱਤੇ ਜਾਣ ਜੋ ਅੱਤਵਾਦ ਦਾ ਗੜ੍ਹ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ 16 ਜੂਨ ਨੂੰ ਹੋਣ ਵਾਲੇ ਵਿਸ਼ਵ ਕੱਪ ਮੁਕਾਬਲੇ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਹਮਲੇ ‘ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਮੈਚ ਦੇ ਸੰਬੰਧ ‘ਚ ਵਧਦੀਆਂ ਅਟਕਲ ਬਾਜ਼ੀਆਂ ਨੂੰ ਖਤਮ ਕਰਨ ਲਈ ਹੋਈ ਬੈਠਕ ‘ਚ ਸੀ. ਓ. ਏ. ਨੇ ਇਸ ਹਮਲੇ ‘ਤੇ ਗੱਲਬਾਤ ਕੀਤੀ ਪਰ ਹੁਣ ਕੋਈ ਫੈਸਲਾ ਨਹੀਂ ਕੀਤਾ ਹੈ। ਸੀ. ਓ. ਏ. ਪ੍ਰਮੁੱਖ ਵਿਨੋਦ ਰਾਏ ਨੇ ਬੈਠਕ ਤੋਂ ਬਾਅਦ ਕਿਹਾ ਕਿ 16 ਜੂਨ ਦੀ ਤਾਰੀਖ ਅਜੇ ਬਹੁਤ ਦੂਰ ਹੈ। ਅਸੀਂ ਬਾਅਦ ‘ਚ ਇਸ ‘ਤੇ ਸਰਕਾਰ ਦੀ ਸਲਾਹ ਦੇ ਨਾਲ ਫੈਸਲਾ ਕਰਾਂਗੇ। ਇਹ ਪੁੱਛਣ ‘ਤੇ ਕਿ ਇਸ ਮੁੱਦੇ ‘ਤੇ ਖਿਡਾਰੀਆਂ ਨਾਲ ਸਲਾਹ ਲਈ ਗਈ ਹੈ ਕਿ ਤਾਂ ਰਾਏ ਨੇ ਨਹੀਂ ‘ਚ ਜਵਾਬ ਦਿੱਤਾ।


