ਭਾਰਤ ਵਿਰੁੱਧ ਅੱਤਵਾਦ ਨੂੰ ਹਥਿਆਰ ਦੇ ਤੌਰ ਤੇ ਵਰਤ ਰਿਹੈ ਪਾਕਿ

ਵਾਸ਼ਿੰਗਟਨ – ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਦੇ ਇਕ ਸਾਬਕਾ ਅਧਿਕਾਰੀ ਨੇ ਕਿਹਾ ਕਿ ਭਾਰਤ ਨੂੰ ਆਪਣੀ ਹੋਂਦ ਲਈ ਖਤਰਾ ਮੰਨਣ ਵਾਲੇ ਪਾਕਿਸਤਾਨ ਨੇ ਉਸ ਵਿਰੁੱਧ ਆਪਣੇ ਸੰਘਰਸ਼ ਵਿਚ ‘ਅੱਤਵਾਦੀ ਸੰਗਠਨਾਂ’ ਨੂੰ ਹਥਿਆਰ ਬਣਾ ਦਿੱਤਾ ਹੈ। ਸੀ.ਆਈ.ਏ. ਦੇ ਸਾਬਕਾ ਕਾਰਜਕਾਰੀ ਨਿਦੇਸ਼ਕ ਮਾਈਕਲ ਮੋਰੇਲ ਨੇ ਕਰਟ ਕੈਮਪੇਲ ਅਤੇ ਰਿਚ ਵਰਮਾ ਨਾਲ ਵੀਰਵਾਰ ਨੂੰ ਚਰਚਾ ਦੌਰਾਨ ਦੋਸ਼ ਲਗਾਇਆ ਕਿ ਪਾਕਿਸਤਾਨ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ਵਿਚੋਂ ਇਕ ਹੈ।ਮੋਰੇਲ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਵਿਰੁੱਧ ਆਪਣੇ ਸੰਘਰਸ਼ ਵਿਚ ਅੱਤਵਾਦੀ ਸੰਗਠਨਾਂ ਨੂੰ ਹਥਿਆਰ ਬਣਾ ਦਿੱਤਾ ਹੈ। ਮੋਰੇਲ ਨੇ ਕਿਹਾ,”ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਕੰਟਰੋਲ ਵਿਚ ਰੱਖਣਾ ਅਸੰਭਵ ਹੈ ਅਤੇ ਅਖੀਰ ਵਿਚ ਇਹ ਤੁਹਾਡੇ ਉੱਤੇ ਹਮਲਾ ਕਰਨਗੇ। ਮੈਨੂੰ ਲੱਗਦਾ ਹੈ ਕਿ ਅਖੀਰ ਪਾਕਿਸਤਾਨ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਬਣ ਸਕਦਾ ਹੈ।” ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਵਿਰੁੱਧ ਪਾਕਿਸਤਾਨ ਦੇ ਐਬਟਾਬਾਦ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਮੋਰੇਲ ਨੇ ਕਿਹਾ ਕਿ ਇਸ ਦੱਖਣੀ ਏਸ਼ੀਆਈ ਦੇਸ਼ ਵਿਚ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨੌਜਵਾਨਾਂ ਲਈ ਨੌਕਰੀ ਨਹੀਂ ਹੈ। ਸਿੱਖਿਆ ਪ੍ਰਣਾਲੀ ਅਵਿਵਸਥਿਤ ਹੈ।” ਮੋਰੇਲ ਨੇ ਕਿਹਾ ਕਿ ਪਾਕਿਸਤਾਨੀ ਫੌਜ ਵਿਚ ਅਤਿਵਾਦ ਵੱਧ ਰਿਹਾ ਹੈ। ਉਨ੍ਹਾਂ ਮੁਤਾਬਕ,”ਉਹ ਵਰਤਮਾਨ ਅਤੇ ਭਵਿੱਖ ਵਿਚ ਵੀ ਭਾਰਤ ਨੂੰ ਪਾਕਿਸਤਾਨ ਦੀ ਹੋਂਦ ਲਈ ਖਤਰੇ ਦੇ ਤੌਰ ‘ਤੇ ਦੇਖਦੇ ਹਨ। ਭਾਰਤ ਨੇ ਪਾਕਿਸਤਾਨ ‘ਤੇ ਧਿਆਨ ਦੇਣਾ ਬਹੁਤ ਪਹਿਲਾਂ ਛੱਡ ਦਿੱਤਾ ਹੈ। ਉਹ ਆਪਣੇ ਆਰਥਿਕ ਭਵਿੱਖ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।

VIA PUNJAB