- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦੀ ਲੋੜ: ਰਿਜਿਜੂ
ਖੇਡ ਮੰਤਰੀ ਕਿਰਨ ਰਿਜਿਜੂ ਨੇ ਵੀਰਵਾਰ ਨੂੰ ਭਾਰਤ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦਾ ਸੱਦਾ ਦਿੱਤਾ ਹੈ। ਇੱਥੇ ਸਾਲਾਨਾ ਖੇਡ ਸੰਮੇਲਨ ਮੌਕੇ ਸ੍ਰੀ ਰਿਜਿਜੂ ਨੇ ਕਿਹਾ, ‘‘ਖੇਡ ਸੱਭਿਅਚਾਰ ਜ਼ਿੰਦਗੀ ਦਾ ਰਾਹ ਹੋਣਾ ਚਾਹੀਦਾ ਹੈ। ਭਾਰਤ ਆਲਮੀ ਆਗੂ ਬਣ ਸਕਦਾ ਹੈ ਅਤੇ ਅਸੀਂ ਆਰਥਿਕ, ਸਿਆਸੀ ਅਤੇ ਅਧਿਆਤਮਕ ਤੌਰ ਪਹਿਲਾਂ ਹੀ ਬਹੁਤ ਵਧੀਆ ਕੰਮ ਕਰ ਰਹੇ ਹਾਂ। ਜੇਕਰ ਅਸੀਂ ਅੱਗੇ ਖੇਡ ਸ਼ਕਤੀ ਬਣ ਜਾਈਏ ਤਾ ਭਾਰਤ ਦਾ ਉਭਾਰ ਪੂਰਨ ਹੋ ਜਾਵੇਗਾ।’’ਖੇਡ ਮੰਤਰੀ ਨੇ ਕਿਹਾ ਕਿ ਖੇਡ ਸ਼ਕਤੀ ਬਣੇ ਹੋਰਨਾਂ ਦੇਸ਼ਾਂ ਵਿੱਚ ਖੇਡ ਸੱਭਿਆਚਾਰ ਪ੍ਰਫੁੱਲਿਤ ਹੈ ਅਤੇ ਉਥੇ ਦੇ ਨਾਗਰਿਕਾਂ ਅਤੇ ਬੱਚਿਆਂ ਖੇਡਾਂ ਕੁਦਰਤੀ ਤੌਰ ’ਤੇ ਪ੍ਰਾਪਤ ਹੁੰਦੀਆਂ ਹਨ। ਪਰ ਭਾਰਤ ਵਿੱਚ ਇਹ ਗੱਲ ਸੱਚ ਨਹੀਂ ਸੀ ਜਦਕਿ ਹੁਣ ਸਮਾਂ ਬਦਲ ਰਿਹਾ ਹੈ। ਇੱਛਾਪੂਰਨ ਨਤੀਜੇ ਹਾਂ-ਪੱਖੀ ਤੇ ਖੇਡ ਸੱਭਿਆਚਾਰ ਤੋਂ ਬਿਨਾਂ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਨੇ ਦੇਸ਼ ਨੂੰ ਸਿਹਤਮੰਦ ਬਣਾਉਣ ਵਾਸਤੇ ਖੇਡ ਸੱਭਿਅਚਾਰ ਪੈਦਾ ਕਰਨ ’ਚ ਮਦਦ ਲਈ ਨਿੱਜੀ ਅਤੇ ਉਦਯੋਗ ਖੇਤਰ ਨੂੰ ਕ੍ਰਿਰਿਅਸ਼ੀਲ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਬਦਲ ਰਿਹਾ ਹੈ ਪਰ ਪ੍ਰਾਪਤੀਆਂ ਰਾਤੋ ਰਾਤ ਨਹੀਂ ਹੁੰਦੀਆਂ ਇਸ ਲਈ ਸਖ਼ਤ ਮਿਹਨਤ ਦੀ ਲੋੜ ਪੈਂਦੀ ਹੈ।ਸ੍ਰੀ ਰਿਜਿਜੂ ਨੇ ਕਿਹਾ ਕਿ ਜੇਕਰ ਭਾਰਤ ਕੌਮਾਂਤਰੀ ਮੁਕਾਬਲਿਆਂ ਵਿੱਚ ਕੁਝ ਤਗਮੇ ਜਿੱਤ ਸਕਦਾ ਹੈ ਤਾਂ ਉਹ 4 ਤੋਂ 8 ਸਾਲਾਂ ਦੌਰਾਨ ਉਲੰਪਿਕ ਵਿੱਚ ਉੱਚ-10 ਤਗਮਾ ਜੇਤੂ ਦੇਸ਼ਾਂ ਵਿੱਚ ਕਿਉਂ ਨਹੀਂ ਆ ਸਕਦਾ। ਇਸ ਲਈ ਜਦੋਂ ਭਾਰਤ 2022 ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੋਵੇਗਾ ਤਾਂ ਉਦੋਂ ਘੱਟੋ-ਘੱਟ 80 ਫ਼ੀਸਦੀ ਲੋਕਾਂ ਨੂੰ ਫਿਟ ਰਹਿਣਾ ਚਾਹੀਦਾ ਹੈ।


