ਭਾਰਤ ਸਟੇਜ-4 ਵਹੀਕਲਾਂ ਦੀ ਰਜਿਸਟਰੇਸ਼ਨ 25 ਮਾਰਚ ਤੱਕ : ਸਰਬਜੀਤ ਕੌਰ

ਮਾਨਸਾ – ਉਪ ਮੰਡਲ ਮੈਜਿਸਟਰੇਟ ਮਾਨਸਾ ਸ੍ਰੀਮਤੀ ਸਰਬਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਾਨਯੋਗ ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ 1 ਅਪ੍ਰੈਲ 2020 ਤੋਂ ਭਾਰਤ ਸਟੇਜ਼-4 ਵਹੀਕਲ ਰਜਿਸਟਰਡ ਨਹੀਂ ਕੀਤੇ ਜਾਣਗੇ। ਉਨ੍ਹਾਂ ਸੂਚਨਾ ਜਨਤਕ ਕਰਦਿਆਂ ਕਿਹਾ ਕਿ ਭਾਰਤ ਸਟੇਜ-4 ਵੇਰੀਐਂਟ ਵਹੀਕਲਾਂ ਦੀ ਰਜਿਸਟਰੇਸ਼ਨ ਨਾਲ ਸਬੰਧਤ ਫਾਇਲਾਂ 25 ਮਾਰਚ 2020 ਤੱਕ ਜਮ੍ਹਾਂ ਕੀਤੀਆਂ ਜਾਣਗੀਆਂ ਤਾਂ ਜੋ ਅਜਿਹੀਆਂ ਮੋਟਰ ਗੱਡੀਆਂ ਦੀ ਰਜਿਸਟਰੇਸ਼ਨ 31 ਮਾਰਚ 2020 ਤੱਕ ਮੁਕੰਮਲ ਕੀਤੀ ਜਾ ਸਕੇ। ਉਨ੍ਹਾਂ ਨਾਲ ਹੀ ਦੱਸਿਆ ਕਿ 21 ਮਾਰਚ 2020 ਦਿਨ ਸ਼ਨੀਵਾਰ ਨੂੰ ਆਮ ਦਿਨਾਂ ਵਾਂਗ ਦਫ਼ਤਰ ਖੁੱਲ੍ਹਾ ਰਹੇਗਾ ਤਾਂ ਜੋ ਆਮ ਪਬਲਿਕ ਜਿਨ੍ਹਾਂ ਦੀਆਂ ਭਾਰਤ ਸਟੇਜ-4 ਮੋਟਰ ਗੱਡੀਆਂ ਦੀ ਰਜਿਸਟਰੇਸ਼ਨ ਕਰਵਾਉਣੀ ਬਕਾਇਆ ਰਹਿੰਦੀ ਹੋਵੇ, ਉਹ ਆਪਣੀਆਂ ਫਾਇਲਾਂ ਜਮ੍ਹਾਂ ਕਰਵਾ ਕੇ ਰਜਿਸਟਰੇਸ਼ਨ ਕਰਵਾ ਸਕਣ। ਮਿਤੀ ਲੰਘ ਜਾਣ ਤੋਂ ਬਾਅਦ ਕਿਸੇ ਵਿਅਕਤੀ, ਫਰਮ ਦਾ ਕੋਈ ਦਾਵਾ ਜਾਂ ਇਤਰਾਜ ਨਹੀਂ ਸੁਣਿਆ ਜਾਵੇਗਾ।

VIA PUNJAB