ਇਟਲੀ ਦੇ 14 ਨਾਗਰਿਕਾਂ ਨੂੰ ਕੋਰੋਨਾਵਾਇਰਸ ਤੋਂ ਪੀੜਤ ਹੋਣ ਦੇ ਸ਼ੱਕ ਵਿੱਚ ਗੁਰੂਗ੍ਰਾਮ ਦੇ ਮੇਦਾਤਾਂ ਹਸਪਤਾਲ ਵਿੱਚ ਦਾਖਿਲ ਕੀਤਾ

ਗੁਰੂਗ੍ਰਾਮ – ਹਰਿਆਣਾ ਵਿੱਚ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ 14 ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਭਰਤੀ ਕਰਵਾਇਆ ਗਿਆ ਹੈ| ਸਾਰੇ ਸ਼ੱਕੀਆਂ ਨੂੰ ਆਮ ਮਰੀਜ਼ਾਂ ਤੋਂ ਦੂਰ ਵੱਖਰੇ ਫਲੋਰ ਤੇ ਵਿਸ਼ੇਸ਼ ਨਿਗਰਾਨੀ ਵਿੱਚ ਰੱਖਿਆ ਗਿਆ ਹੈ| ਕੋਰੋਨਾਵਾਇਰਸ ਨਾਲ ਸ਼ੱਕੀ ਇਹ ਸਾਰੇ ਲੋਕ ਇਟਲੀ ਦੇ ਨਾਗਰਿਕ ਦੱਸੇ ਜਾ ਰਹੇ ਹਨ| ਇਨ੍ਹਾਂ ਸਾਰਿਆਂ ਨੂੰ ਪਹਿਲਾਂ ਛਵਲਾ ਸਥਿਤ ਆਈ.ਟੀ.ਬੀ.ਪੀ ਕੈਂਪ ਵਿੱਚ ਰੱਖਿਆ ਗਿਆ ਸੀ|ਜਿਕਰਯੋਗ ਹੈ ਕਿ ਇਟਲੀ ਤੋਂ ਭਾਰਤ ਘੁੰਮਣ ਲਈ ਇਕ ਗਰੁੱਪ ਆਇਆ ਸੀ| ਇਨ੍ਹਾਂ ਵਿੱਚੋਂ ਪਹਿਲਾ ਇਕ ਸ਼ਖਸ ਦੇ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਸੀ| ਇਸ ਤੋਂ ਬਾਅਦ ਗਰੁੱਪ ਦੇ ਸਾਰੇ ਲੋਕਾਂ ਨੂੰ ਟੈਸਟ ਕੀਤਾ ਗਿਆ ਤਾਂ ਕੁਝ ਹੋਰ ਲੋਕ ਵੀ ਇਸ ਖਤਰਨਾਕ ਵਾਇਰਸ ਨਾਲ ਪੀੜਤ ਮਿਲੇ| ਇਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ ਹੈ| ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ| ਇਸ ਵਾਇਰਸ ਤੋਂ ਬਚਣ ਲਈ ਕੁਝ ਹਦਾਇਤਾਂ ਦਾ ਪਾਲਣ ਕਰਨਾ ਹੋਵੇਗਾ, ਤਾਂ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ|ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾਵਾਇਰਸ ਨੇ ਹੁਣ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ| ਹੁਣ ਤੱਕ ਭਾਰਤ ਵਿੱਚ 29 ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ| ਹਾਲਾਂਕਿ ਕੋਰੋਨਾਵਾਇਰਸ ਨੂੰ ਲੈ ਕੇ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ|

VIA PUNJAB