ਭੂਚਾਲ ਦੇ ਤੇਜ਼ ਝਟਕਿਆਂ ਨੇ ਹਿਲਾਇਆ ਅਰੁਣਾਚਲ ਸਮੇਤ ਨੇਪਾਲ

ਨਵੀਂ ਦਿੱਲੀ – ਅਰੁਣਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਨੇਪਾਲ ਦੇ ਕਈ ਇਲਾਕਿਆਂ ਵਿੱਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਲੋਕ ਘਰਾਂ ਤੋਂ ਬਾਹਰ ਆ ਗਏ| ਰਿਪੋਰਟ ਮੁਤਾਬਕ ਰਾਤ 1.45 ਵਜੇ ਅਰੁਣਾਚਲ ਪ੍ਰਦੇਸ਼ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ| ਇਸ ਦੀ ਤੀਬਰਤਾ ਰਿਕਟਰ ਸਕੇਲ ਤੇ 5.8 ਸੀ| ਭੂਚਾਲ ਦਾ ਕੇਂਦਰ ਬਿੰਦੂ ਅਰੁਣਾਚਲ ਦਾ ਪੱਛਣੀ ਸਿਆਂਗ ਸੀ ਪਰ ਭੂਚਾਲ ਤੋਂ ਕੋਈ ਨੁਕਸਾਨ ਨਹੀਂ ਹੋਇਆ| ਤਿੱਬਤ ਵਿੱਚ ਵੀ ਤੜਕੇ ਭੂਚਾਲ ਦੇ ਝਟਕੇ ਲੱਗੇ| ਇਸ ਦੇ ਨਾਲ ਹੀ ਅੱਜ ਸਵੇਰੇ 6.29 ਵਜੇ ਨੇਪਾਲ ਅਤੇ ਉਸ ਦੇ ਨਜ਼ਦੀਕੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭੂਚਾਲ ਦਾ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 5.2 ਸੀ| ਇਸ ਤੋਂ ਬਾਅਦ 6.40 ਵਜੇ ਦੂਜਾ ਝਟਕਾ ਮਹਿਸੂਸ ਕੀਤਾ ਗਿਆ| ਇਸ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਤੇ 4.8 ਸੀ| ਇਸ ਦਾ ਕੇਂਦਰ ਬਿੰਦੂ ਨੇਪਾਲ ਦਾ ਧਾਦਿੰਗ ਜ਼ਿਲਾ ਸੀ ਪਰ ਭੂਚਾਲ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ|

VIA PUNJAB