ਚੇਨਈ ਸੁਪਰ ਕਿੰਗਜ਼ ਦੀ ਸਫਲਤਾ ਦਾ ਰਾਜ ਖੋਲ੍ਹਿਆ ਤਾਂ ਮੈਨੂੰ ਖਰੀਦੇਗਾ ਕੌਣ : ਧੋਨੀ

ਨਵੀਂ ਦਿੱਲੀ – ਚੇਨਈ ਦੇ ਮੈਦਾਨ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਜਿੱਤ ਦਰਜ ਕਰਕੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਬਹੁਤ ਖੁਸ਼ ਦਿਖਾਈ ਦਿੱਤੇ| ਮੈਚ ਖਤਮ ਹੋਣ ਤੋਂ ਬਾਅਦ ਜਦੋਂ ਐਂਕਰ ਨੇ ਧੋਨੀ ਤੋਂ ਚੇਨਈ ਦੀ ਸਫਲਤਾ ਦਾ ਮੰਤਰ ਪੁੱਛਿਆ ਤਾਂ ਉਨ੍ਹਾਂ ਨੇ ਬਹੁਤ ਸ਼ਾਨਦਾਰ ਜਵਾਬ ਦਿੱਤਾ| ਉਨ੍ਹਾਂ ਨੇ ਮਜ਼ਾਕ ਵਿੱਚ ਕਿਹਾ ਜੇਕਰ ਮੈਂ ਸਾਰੇ ਰਾਜ ਦੱਸ ਦੇਵਾ ਤਾਂ ਮੈਨੂੰ ਕੋਈ ਨੀਲਾਮੀ ਵਿੱਚ ਨਹੀਂ ਖਰੀਦੇਗਾ| ਇਸ ਨੂੰ ਗੁਪਤ ਹੀ ਰਹਿਣ ਦਿਓ| ਧੋਨੀ ਨੇ ਇਸ ਦੌਰਾਨ ਵਾਟਸਨ ਦੀ ਸ਼ਲਾਘਾ ਕੀਤੀ| ਉਨ੍ਹਾਂ ਨੇ ਕਿਹਾ ਕਿ ਉਹ ਸਾਡੇ ਲਈ ਮੈਚ ਵਿਨਰ ਰਿਹਾ| ਉਹ ਮੈਚ ਵਿੱਚ ਵਧੀਆ ਬੱਲੇਬਾਜ਼ੀ ਕਰ ਰਿਹਾ ਹੈ| ਹੁਣ ਤਕ ਉਨ੍ਹਾਂ ਨੇ ਛੋਟੀਆਂ ਪਾਰੀਆਂ ਖੇਡੀਆਂ ਸਨ ਪਰ ਉਸ ਨੇ ਕੋਸ਼ਿਸ਼ ਕਰਨ ਤੋਂ ਬਾਅਦ ਆਪਣੀ ਲੈਅ ਨੂੰ ਹਾਸਲ ਕਰ ਲਿਆ| ਵੈਸੇ ਵੀ ਪ੍ਰਬੰਧਕ ਦੀ ਸੋਚ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਦੇਣ ਦੀ ਹੁੰਦੀ ਹੈ ਤੇ ਜਦੋਂ ਟੀਮ ਜਿੱਤਦੀ ਹੈ ਤਾਂ ਇਹ ਮੌਕੇ ਹੋਰ ਵੀ ਵੱਧ ਜਾਂਦੇ ਹਨ| ਧੋਨੀ ਨੇ ਕਿਹਾ ਕਿ ਸਾਡੇ ਗੇਂਦਬਾਜ਼ਾਂ ਨੇ ਵਧੀਆ ਖੇਡ ਦਿਖਾਇਆ| ਸਾਡੀ ਬੱਲੇਬਾਜ਼ੀ ਇਕਾਈ ਵੀ ਉਸ ਮੋੜ ਵਿੱਚ ਆ ਰਹੀ ਹੈ ਜਿਸਦੀ ਸਾਨੂੰ ਪਲੇਆਫ ਵਿੱਚ ਜ਼ਰੂਰਤ ਪਵੇਗੀ|

VIA PUNJAB