ਮਰਦਾਂ ਦੇ ਹੱਕ ਲਈ ਖੜ੍ਹੀ ਹੋਈ ਮੇਲਾਨੀਆ ਟਰੰਪ

ਵਾਸ਼ਿੰਗਟਨ – ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਦਾ ਕਹਿਣਾ ਹੈ ਕਿ ਜਿਨਸੀ ਸੋਸ਼ਣ ਦਾ ਦੋਸ਼ ਲਾਉਣ ਵਾਲੀਆਂ ਔਰਤਾਂ ਨੂੰ ‘ਸੁਣੇ ਜਾਣ’ ਅਤੇ ਉਨ੍ਹਾਂ ਦਾ ਸਮਰਥਨ ਕੀਤੇ ਜਾਣ ਦੀ ਜ਼ਰੂਰਤ ਹੈ। ਪਰ ਮਰਦਾਂ ਨੂੰ ਵੀ ਇਕ ਮੌਕਾ ਮਿਲਣਾ ਚਾਹੀਦਾ ਹੈ ਕਿ ਉਹ ਆਪਣਾ ਪੱਖ ਰੱਖਣ ਸਕਣ। ਉਨ੍ਹਾਂ ਆਖਿਆ ਕਿ ਜਦੋਂ ਅਜਿਹੇ ਦੋਸ਼ ਲਗਦੇ ਹਨ ਤਾਂ ਠੋਸ ਸਬੂਤਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਦੋਸ਼ ਲਾਉਣ ਵਾਲਿਆਂ ਨੂੰ ਸਬੂਤ ਦਿਖਾਉਣੇ ਚਾਹੀਦੇ ਹਨ। ਕੀਨੀਆ ਯਾਤਰਾ ਦੌਰਾਨ ਮੇਲਾਨੀਆ ਟਰੰਪ ਦਾ ਇਕ ਅੰਗ੍ਰੇਜ਼ੀ ਨਿਊਜ਼ ਚੈਨਲ ਵੱਲੋਂ ਇੰਟਰਵਿਊ ਲਿਆ ਗਿਆ। ਜਿਸ ‘ਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ‘ਮੀ ਟੂ ਅਭਿਆਨ’ ਦਾ ਸਮਰਥਨ ਕਰਦੀ ਹੈ? ਇਸ ਦਾ ਜਵਾਬ ਦਿੰਦਿਆਂ ਮੇਲਾਨੀਆ ਨੇ ਕਿਹਾ ਕਿ ਮੈਂ ਉਨ੍ਹਾਂ ਔਰਤਾਂ ਦਾ ਸਮਰਥਨ ਕਰਦੀ ਹਾਂ ਅਤੇ ਉਨ੍ਹਾਂ ਨੂੰ ਸੁਣਿਆ ਜਾਣਾ ਜ਼ਰੂਰੀ ਹੈ। ਸਾਨੂੰ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ, ਸਿਰਫ ਔਰਤਾਂ ਨੂੰ ਹੀ ਨਹੀਂ ਮਰਦਾਂ ਨੂੰ ਵੀ ਇਹ ਮੌਕਾ ਮਿਲਣਾ ਚਾਹੀਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਬੀਤੇ ਸਾਲਾਂ ‘ਚ ਕਈ ਔਰਤਾਂ ਨੇ ਜਿਨਸੀ ਸੋਸ਼ਣ ਦਾ ਦੋਸ਼ ਲਾਏ ਹਨ। ਇਸ ‘ਤੇ ਟਰੰਪ ਦਾ ਕਹਿਣਾ ਹੈ ਕਿ ਇਹ ਮਰਦਾਂ ਲਈ ਇਕ ਭਿਆਨਕ ਦੌਰ ਹੈ ਜਿਥੇ ਉਨ੍ਹਾਂ ਖਿਲਾਫ ਸਾਲਾਂ ਪੁਰਾਣੇ ਦੋਸ਼ ਲਾਏ ਜਾ ਰਹੇ ਹਨ। ਇਹ ਟਿੱਪਣੀ ਉਨ੍ਹਾਂ ਨੇ ਬ੍ਰੇਟ ਕੈਵਨਾਗ ਦੇ ਸਬੰਧ ‘ਚ ਕੀਤੀ ਸੀ।

VIA PUNJAB