- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਹਿਰੀਨ ਕੌਰ ਨੇ ਸੂਬਾ ਪੱਧਰੀ ਸਟੇਟ ਮੁਕਾਬਲਿਆਂ ਵਿੱਚ ਜਿੱਤੇ 3 ਤਮਗੇ
ਐਸ.ਏ.ਐਸ ਨਗਰ – ਪਿੰਡ ਸੋਹਾਣਾ ਦੀ ਵਸਨੀਕ ਮਹਿਰੀਨ ਕੌਰ ਬੈਦਵਾਨ ਨੇ ਲੁਧਿਆਣਾ ਵਿਖੇ ਹੋਈ 31ਵੀਂ ਪੰਜਾਬ ਸਟੇਟ ਰੋਲਰ ਸਕੇਟਿੰਗ ਸਟੇਟ ਚੈਂਪਿਅਨਸ਼ਿਪ ਵਿੱਚ ਇਨਲਾਈਨ ਕੈਟਾਗਰੀ ਦੇ 7 ਤੋਂ 9 ਸਾਲ ਉਮਰ ਵਰਗ ਦੇ ਵੱਖ-ਵੱਖ ਮੁਕਾਬਲਿਆਂ ਵਿੱਚ 1 ਚਾਂਦੀ ਅਤੇ 2 ਕਾਂਸੀ ਦੇ ਤਮਗੇ ਹਾਸਿਲ ਕਰਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ|ਮਹਿਰੀਨ ਕੌਰ ਦੇ ਪਿਤਾ ਐਡਵੋਕੇਟ ਗਗਨਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਮਹਿਰੀਨ ਕੌਰ ਨੇ 500 ਮੀ. ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ ਜਦੋਂ ਕਿ 1000 ਮੀ. ਅਤੇ ਰਿੰਕ ਰੇਸ ਮੁਕਾਬਲਿਆਂ ਵਿੱਚ ਕਾਂਸੀ ਦੇ ਤਮਗੇ ਜਿੱਤੇ ਹਨ ਅਤੇ ਨੈਸ਼ਨਲ ਖੇਡਾਂ ਲਈ ਕੁਆਲਿਫਾਈ ਕਰ ਲਿਆ ਹੈ| ਉਹਨਾਂ ਦੱਸਿਆਂ ਕਿ ਇਸ ਤੋਂ ਪਹਿਲਾਂ ਜਿਲ੍ਹਾ ਪੱਧਰ ਦੇ ਮੁਕਾਬਲਿਆਂ ਵਿੱਚ ਮਹਿਰੀਨ ਕੌਰ ਨੇ ਸੋਨੇ ਦੇ 3 ਤਮਗੇ ਜਿੱਤ ਕੇ ਸੂਬਾ ਪੱਧਰੀ ਮੁਕਾਬਲਿਆਂ ਲਈ ਕੁਆਲਿਫਾਈ ਕੀਤਾ ਸੀ| ਉਹਨਾਂ ਦੱਸਿਆ ਕਿ ਉਹਨਾਂ ਦੀ ਬੇਟੀ ਪਿਛਲੇ 5 ਸਾਲਾਂ ਤੋਂ ਕੋਚ ਸਰਬਜੀਤ ਸਿੰਘ ਤੋਂ ਟ੍ਰੇਨਿੰਗ ਲੈ ਰਹੀ ਹੈ|ਪਿੰਡ ਸੋਹਾਣਾ ਦੇ ਕੌਂਸਲਰ ਅਤੇ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰ. ਪਰਮਿੰਦਰ ਸਿੰਘ ਨੇ ਕਿਹਾ ਕਿ ਮਹਿਰੀਨ ਨੇ ਸਟੇਟ ਖੇਡਾਂ ਵਿੱਚ ਤਮਗੇ ਜਿੱਤ ਕੇ ਪਿੰਡ ਦਾ ਮਾਣ ਵਧਾਇਆ ਹੈ ਅਤੇ ਛੇਤੀ ਹੀ ਇੱਕ ਵਿਸ਼ੇਸ਼ ਸਮਾਗਮ ਦੌਰਾਨ ਉਸਨੂੰ ਸਨਮਾਨਿਤ ਕੀਤਾ ਜਾਵੇਗਾ|


