- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਾਂ ਨੂੰ ਕੁੱਟਣ ਵਾਲਾ ਵਕੀਲ ਮੰਗ ਰਿਹੈ ਮਾਫ਼ੀਆਂ, ਪਹਿਲਾਂ ਲਾਲਚ ਲਈ ਕਰਦਾ ਰਿਹਾ ਤਸ਼ੱਦਦ
ਰੂਪਨਗਰ, 29 ਅਕਤੂਬਰ(ਵਾਇਆ ਪੰਜਾਬ)
ਰੋਪੜ ‘ਚ ਆਪਣੀ ਮਾਂ ‘ਤੇ ਤਸ਼ੱਦਦ ਢਾਹੁਣ ਵਾਲਾ ਵਕੀਲ ਅੰਕੁਰ ਵਰਮਾ ਆਪਣੇ ਪਿਤਾ ਦੁਆਰਾ ਮਾਂ ਦੇ ਨਾਂ ‘ਤੇ ਬਣਵਾਈਆਂ 15 ਲੱਖ ਰੁਪਏ ਦੀਆਂ ਐੱਫ.ਡੀਜ਼ ਹਥਿਆਉਣ ਲਈ ਕਰਦਾ ਸੀ। ਪੁਲਸ ਵੱਲੋਂ ਅੰਕੁਰ ਗੁਪਤਾ ਦੇ ਲਏ ਰਿਮਾਂਡ ਦੌਰਾਨ ਇਹ ਖੁਲਾਸਾ ਹੋਇਆ ਹੈ। ਪੁਲਸ ਨੇ ਹੁਣ ਇਹ ਐੱਫ. ਡੀਜ਼ ਕਬਜ਼ੇ ਵਿੱਚ ਲੈ ਲਈਆਂ ਹਨ। ਪੁਲਸ ਦਾ ਕਹਿਣਾ ਹੈ ਕਿ ਵਕੀਲ ਅੰਕੁਰ ਵਰਮਾ ਆਪਣੀ ਸੇਵਾ ਮੁਕਤ ਪ੍ਰੋਫੈਸਰ ਮਾਂ ਆਸ਼ਾ ਰਾਣੀ ਦਾ ਏ.ਟੀ.ਐੱਮ. ਵੀ ਆਪਣੇ ਕੋਲ ਰੱਖਦਾ ਸੀ ਤੇ ਉਸ ਦੀ ਪੈਨਸ਼ਨ ਵੀ ਇਹੋ ਹੀ ਕਢਵਾਉਂਦਾ ਸੀ।
ਪੁਲਸ ਵੱਲੋਂ ਅੰਕੁਰ ਵਰਮਾ ਦੀ ਪਤਨੀ ਸੁਧਾ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤੀ ਹੁਕਮਾਂ ਦੇ ਚੱਲਦਿਆਂ ਘਰ ‘ਚੋਂ 10 ਲੱਖ ਅਤੇ 5 ਲੱਖ ਰੁਪਏ ਦੀਆਂ 2 ਐੱਫ.ਡੀਜ਼ ਮਿਲੀਆਂ ਹਨ, ਜਦ ਕਿ ਪੁਲਸ ਮਾਂ ਦੇ ਨਾਂ ਦਰਜ ਜਾਇਦਾਦਾਂ ਜੋ ਵਕੀਲ ਅੰਕੁਰ ਵਰਮਾ ਨੇ ਆਪਣੇ ਨਾਂ ‘ਤੇ ਕਰਵਾਈਆਂ ਹਨ, ਦੀ ਜਾਂਚ ਵੀ ਕਰ ਰਹੀ ਹੈ। ਉਧਰ ਰੋਪੜ ਦੀ ਅਦਾਲਤ ਨੇ ਵਕੀਲ ਅੰਕੁਰ ਵਰਮਾ ਤੇ ਉਸ ਦੀ ਪਤਨੀ ਸੁਧਾ ਵਰਮਾ ਨੂੰ 10 ਨਵੰਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।


