- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਾਰਿਸ਼ਸ ਨੇ ਗੀਤਾ ਜੈਯੰਤੀ ਆਯੋਜਿਤ ਕਰਨ ਲਈ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ – ਸੈਰ-ਸਪਾਟਾ ਮੰਤਰੀ
ਚੰਡੀਗੜ – ਹਰਿਆਣਾ ਦੇ ਸੈਰ-ਸਪਾਟਾ ਤੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਮਾਰਿਸ਼ਸ ਦੇਸ਼ ਨੇ ਹਰਿਆਣਾ ਸਰਕਾਰ ਤੋਂ ਗੀਤਾ ਜੈਯੰਤੀ ਨੂੰ ਉਨਾਂ ਦੇ ਦੇਸ਼ ਵਿਚ ਵੀ ਆਯੋਜਿਤ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਭਾਰਤ ਦਾ ਸਭਿਆਚਾਰ ਨਾਲ ਉਨਾਂ ਦੇ ਨਾਗਰਿਕ ਨੇੜੇ ਤੋਂ ਰੂ-ਬ-ਰੂ ਹੋ ਸਕਣ| ਸ੍ਰੀ ਸ਼ਰਮਾ ਨੇ ਹਰਿਆਣਾ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ‘ਤੇ ਆਯੋਜਿਤ ਇਕ ਪ੍ਰੋਗ੍ਰਾਮ ਵਿਚ ਕਿਹਾ ਕਿ ਕੁਰੂਕਸ਼ੇਤਰ ਵਿਚ ਆਯੋਜਿਤ ਕੀਤਾ ਜਾ ਰਿਹਾ ਗੀਤਾ ਜੈਯੰਤੀ ਮੇਲਾ ਦੀ ਪੂਰੀ ਦੁਨਿਆ ਵਿਚ ਧੂਮ ਹੈ, ਇਸ ਮੇਲੇ ਵਿਚ ਕਈ ਦੇਸ਼ਾਂ ਦੇ ਸੈਲਾਨੀ ਹਿੱਸਾ ਲੈਂਦੇ ਹਨ| ਉਨਾਂ ਦਸਿਆ ਕਿ ਕੁਰੂਕਸ਼ੇਤਰ ਦੇ ਨੇੜੇ 48 ਕੋਸ ਦੇ ਘੇਰੇ ਵਿਚ ਆਉਣ ਵਾਲੇ ਧਾਰਮਿਕ ਥਾਂਵਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ, ਜਲਦ ਹੀ ਇਸ ਖੇਤਰ ਵਿਚ ਗੋਵਰਧਨ ਪਰਿਕਰਮਾ ਦੀ ਤਰਾਂ, 48 ਕੋਰਸ ਦੀ ਪਰਿਕਰਮਾ ਸ਼ੁਰੂ ਕੀਤੀ ਜਾਵੇਗੀ| ਉਨਾਂ ਦਸਿਆ ਕਿ ਪਿਛਲੇ 4 ਸਾਲ ਵਿਚ ਸੈਰ-ਸਪਾਟਾ ਦੇ ਖੇਤਰ ਵਿਚ ਹਰਿਆਣਾ ਵਿਚ ਕਾਫੀ ਸੰਭਾਵਨਾਵਾਂ ਵੱਧੀਆਂ ਹਨ| ਦੱਖਣ ਹਰਿਆਣਾ ਵਿਚ ਮਧੋਗੜ ਤੇ ਮਹੇਂਦਰਗੜ ਕਿਲੇ ਨੂੰ ਵਿਕਸਿਤ ਕਰਕੇ ਉਸ ਨੂੰ ਸੈਲਾਨੀ ਖੇਤਰ ਵਿਚ ਹੋਰ ਵੱਧ ਮਸ਼ਹੂਰੀ ਦਿਵਾਈ ਜਾਵੇਗੀ| ਸੈਰ-ਸਪਾਟਾ ਮੰਤਰੀ ਨੇ ਦਸਿਆ ਕਿ ਹਰਿਆਣਾ ਦੇ ਸੂਰਜਕੁੰਡ ਵਿਚ ਹਰੇ ਸਾਲ ਇਕ ਫਰਵਰੀ ਤੋਂ 15 ਫਰਵਰੀ ਤਕ ਵਿਸ਼ਵ ਦਾ ਪ੍ਰਸਿੱਧ ਹਸਤਸ਼ਿਲਪ ਮੇਲਾ ਲਗਾਇਆ ਜਾਂਦਾ ਹੈ, ਪਰ ਸੈਲਾਨੀਆਂ ਵਿਚ ਇਸ ਦੀ ਵੱਧਦੀ ਖਿੱਚ ਨੂੰ ਵੇਖਦੇ ਹੋਏ ਹੁਣ ਇਹ 15 ਦਿਨ ਦੀ ਥਾਂ 17 ਦਿਨ ਦਾ ਕੀਤਾ ਜਾ ਰਿਹਾ ਹੈ| ਇਸ ਵਾਰ ਮੇਲ ਵਿਚ 35 ਦੇਸ਼ਾਂ ਤੋਂ ਪ੍ਰਤੀਭਾਗੀ ਹਿੱਸਾ ਲੈਣਗੇ|


