- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਵਿਚ ਜੰਗਲਾਤ ਵਿਭਾਗ ਦਾ ਅਹਿਮ ਯੋਗਦਾਨ : ਧਰਮਸੌਤ
ਅਮਲੋਹ – ਜੰਗਲਾਤ ਵਿਭਾਗ ਨੇ ਵਾਤਾਵਰਨ ਨੂੰ ਪ੍ਰਦੂਸਨ ਮੁਕਤ ਕਰਨ ਲਈ ਵੱਡੀ ਪੱਧਰ ‘ਤੇ ਕਦਮ ਚੁਕੇ ਹਨ ਜਿਸ ਤਹਿਤ ਲੱਖਾਂ ਦੀ ਗਿਣਤੀ ਵਿਚ ਬਰਸਾਤ ਦੇ ਮੌਸਮ ਵਿਚ ਵੱਖ-ਵੱਖ ਕਿਸਮ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਬੂਟੇ ਲਗਾਏ ਗਏ ਹਨ ਉਥੇ ਹੀ ਪਿੰਡਾਂ ਅਤੇ ਸ਼ਹਿਰਾਂ ਵਿਚ ਵਾਤਾਵਰਨ ਪਾਰਕਾਂ ਦੀ ਵੀ ਉਸਾਰੀ ਅਰੰਭੀ ਗਈ ਹੈ ਤਾਂ ਜੋਂ ਆਮ ਨਾਗਰਿਕਾਂ ਨੂੰ ਸੈਰ ਸਪਾਟਾ ਅਤੇ ਵਧੀਆ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਬੀੜ ਅਮਲੋਹ ਵਿਖੇ 25 ਏਕੜ ਰਕਬੇ ਵਿਚ ਬਣਨ ਵਾਲੇ ਵਾਤਾਵਰਨ ਪਾਰਕ ਦੇ ਪ੍ਰੋਜੈਕਟ ਦੀ ਸੁਰੂਆਤ ਕਰਵਾਉਂਣ ਮੌਕੇ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਆਖਿਆ ਕਿ ਅਮਲੋਹ ਇਕ ਇਤਿਹਾਸਕ ਸਹਿਰ ਹੈ ਜੋ ਕਿ ਰਿਆਸਤ ਨਾਭਾ ਸਮੇਂ ਜਿਲਾ ਹੈਡਕੁਆਟਰ ਰਿਹਾ ਹੈ ਇਸ ਲਈ ਇਸ ਸ਼ਹਿਰ ਵਾਸੀਆ ਦੀ ¦ਮੇ ਸਮੇਂ ਦੀ ਮੰਗ ਸੀ ਕਿ ਸਹਿਰ ਵਿਚ ਇਕ ਵਧੀਆ ਵਾਤਾਵਰਨ ਪਾਰਕ ਹੋਣਾ ਚਾਹੀਦਾ ਹੈ ਜਿਸਦੀ ਕਿ ਅੱਜ ਪੂਰਤੀ ਹੋਈ ਹੈ। ਉਨ੍ਹਾਂ ਆਖਿਆ ਹੈ ਕਿ 55 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਪਾਰਕ ਇਕ ਸਾਲ ਵਿਚ ਵਿਕਸਤ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਜੰਗਲਾਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਗੁਰਪੁਰਬ ਨੂੰ ਸਮਰਪਿਤ ਹਰ ਪਿੰਡ ਵਿਚ 550 ਬੂਟੇ ਲਗਾਉਣ ਦੀ ਮੁਹਿੰਮ ਸੁਰੂ ਕੀਤੀ ਹੈ ਉਸ ਲਈ ਜੰਗਲਾਤ ਵਿਭਾਗ ਵਲੋਂ ਪਿੰਡਾਂ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਮੁਫਤ ਬੂਟੇ ਮੁਹਈਆ ਕਰਵਾਏ ਜਾ ਰਹੇ ਹਨ ਅਤੇ ਮਿਸਨ ਤੰਦਰੁਸਤ ਪੰਜਾਬ ਅਧੀਨ ਘਰ ਘਰ ਹਰਿਆਲੀ ਮਿਸਨ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਪੰਜਾਬ ਵਿਚ ਜੰਗਲ ਹੇਠ ਰਕਬਾ ਆਉਣ ਵਾਲੇ ਕੁਝ ਸਾਲਾਂ ਵਿਚ ਹੀ ਕਾਫ਼ੀ ਵੱਧ ਜਾਵੇਗਾ। ਜੰਗਲਾਤ ਮੰਤਰੀ ਨੇ ਐਲਾਨ ਕੀਤਾ ਕਿ ਇਸ ਅਧੁਨਿਕ ਸਹੂਲਤਾਂ ਵਾਲੇ ਵਾਤਾਵਰਨ ਪਾਰਕ ਦੇ ਨਾਲ ਨਾਲ ਇਕ ‘ਵਿਸਰਾਮ ਘਰ’ ਦੀ ਵੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਅਜਿਹੇ ਵਾਤਾਵਰਨ ਪਾਰਕ ਨਾਭਾ, ਗੜ੍ਹਸੰਕਰ, ਪਠਾਨਕੋਟ ਅਤੇ ਹੋਰ ਸਹਿਰਾਂ ਵਿਚ ਵੀ ਉਸਾਰੇ ਜਾਣਗੇ। ਉਨ੍ਹਾਂ ਦਸਿਆ ਕਿ ਇਸ ਪਾਰਕ ਵਿਚ ਟਾਹਲੀ, ਸਫ਼ੇਦਾ, ਬਾਸ, ਚਕਰਾਸੀਆ, ਅੰਬ, ਤੂਤ, ਡੇਕ, ਸੂਬਬੂਲ, ਰਜੈਨ, ਬਹੇੜਾ, ਨਿੰਮ, ਜਾਮਨ ਆਦਿ ਦੇ ਬੂਟੇ ਪਹਿਲਾ ਹੀ ਹਨ ਜਿਨ੍ਹਾਂ ਦੀ ਗਿਣਤੀ 1268 ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਬੀੜ ਅਮਲੋਹ ਵਿਚ ਇਕ ਨਰਸਰੀ ਤੇ ਇਕ ਵਰਮੀ ਕੰਪੋਸਟ ਦਾ ਯੂਨਿਟ ਵੀ ਹੈ ਅਤੇ ਇਸ ਨਰਸਰੀ ਵਿਚ 30 ਹਜਾਰ 867 ਪੌਦੇ ਹਨ। ਉਨ੍ਹਾਂ ਹੋਰ ਦਸਿਆ ਕਿ ਇਸ ਪਾਰਕ ਦੇ ਆਲੇ ਦੁਆਲੇ 31 ਲੱਖ ਰੁਪਏ ਦੀ ਲਾਗਤ ਨਾਲ ਚੇਨ¦ਿਕ ਫੈਸਿੰਗ ਵੀ ਕੀਤੀ ਜਾਵੇਗੀ ਤਾਂ ਜੋਂ ਇਸ ਪਾਰਕ ਵਿਚ ਰੁੱਖਾਂ ਦਾ ਨੁਕਸਾਨ ਨਾ ਹੋਵੇ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ.ਰੋਸ਼ਨ ਸੁਨਕਾਰੀਆ ਵਧੀਕ ਮੁੱਖ ਸਕੱਤਰ (ਵਣ) ਨੇ ਪ੍ਰਦੂਸਤ ਹੋ ਰਹੇ ਵਾਤਾਵਰਨ ਨੂੰ ਬਚਾਉਂਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵਲੋਂ ਵੱਡੇ ਪੱਧਰ ਤੇ ਬੂਟੇ ਲਗਾ ਕੇ ਲੋਕਾਂ ਨੂੰ ਮੁਫਤ ਵੰਡੇ ਜਾਦੇ ਹਨ। ਇਸ ਸਮਾਗਮ ਵਿਚ ਜਿਤੇਂਦਰ ਸਰਮਾ ਪ੍ਰਧਾਨ ਮੁਖ ਵਣ ਪਾਲ, ਜਿਲਾ ਵਣ੍ਯ ਅਫ਼ਸਰ ਹਰਭਜਨ ਸਿੰਘ, ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਬੁਧ ਰਾਜ ਬੈਸ, ਕੌਂਸਲਰ ਡਾ. ਹਰਪ੍ਰੀਤ ਸਿੰਘ, ਹਰਵਿੰਦਰ ਵਾਲੀਆ, ਰਕੇਸ ਸਾਹੀ, ਕੌਂਸਲ ਦੇ ਸਾਬਕਾ ਪ੍ਰਧਾਨ ਲਾਲ ਚੰਦ ਗਰਗ, ਸਮਾਜ ਸੇਵਕ ਡਾ.ਕਰਨੈਲ ਸਿੰਘ, ਡਾ.ਗੁਰਜੀਤ ਸਿੰਘ ਸਾਹੀ, ਡਾ.ਸਵਤੰਤਰ ਕਰਕਰਾ, ਹੇਮੰਤ ਪਜਨੀ, ਐਸ.ਡੀ.ਐਮ.ਅਮਲੋਹ ਅਨੰਦ ਸਾਗਰ ਸਰਮਾ, ਡੀ.ਐਸ.ਪੀ. ਮਨਪ੍ਰੀਤ ਸਿੰਘ, ਬੀਰੂ ਮੱਲ, ਪ੍ਰਗਟ ਸਿੰਘ ਭੜ੍ਹੀ, ਜਗਜੀਤ ਸਿੰਘ ਜੱਗੀ, ਪਰਮਜੀਤ ਸਿੰਘ ਕਲੱਰਮਾਜਰੀ, ਜਗਜੀਤ ਸਿੰਘ ਦੁੱਲਦੀ, ਮਹਾਂਵੀਰ ਸਿੰਘ ਵਣਪਾਲ ਸਾਊਥ ਸਰਕਲ ਪਟਿਆਲਾ ਅਤੇ ਰੇਜ ਅਫ਼ਸਰ ਸਰਹਿੰਦ ਅਮਨਦੀਪ ਸਿੰਘ ਆਦਿ ਮੌਜੂਦ ਸਨ।


