ਮੀਡੀਆ ਤੋਂ ਦੂਰ ਰਹੇ ਸੁਖਬੀਰ ਬਾਦਲ

ਮਾਨਸਾ – ਅਜ ਮਾਨਸਾ ਪਹੁੰਚੇ ਸਾਬਕਾ ਡਿਪਟੀ ਸੀ ਐਮ ਸੁਖਬੀਰ ਬਾਦਲ ਨੇ ਗਊਸ਼ਾਲਾ ਭਵਨ ਵਿਚ ਪਾਰਟੀ ਵਰਕਰਾਂ ਨਾਲ ਬੰਦ ਕਮਰਾ ਮੀਟਿੰਗਾਂ ਕੀਤੀਆਂ। ਅਤੇ ਉਨ੍ਹਾਂ ਦੀ ਸਕਿਉਰਟੀ ਵਲੋਂ ਪਤਰਕਾਰਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਅਤੇ ਜਦ 5 ਘੰਟਿਆਂ ਤੋਂ ਬਾਅਦ ਸੁਖਬੀਰ ਬਾਦਲ ਬਾਹਰ ਆਏ ਤਾਂ 5 ਘੰਟਿਆਂ ਤੋਂ ਉਡੀਕ ਕਰ ਰਹੇ ਪਤਰਕਾਰਾਂ ਨੇ ਉਨਾਂ ਨਾਲ ਲੋਕ ਸਭਾ ਚੋਣਾਂ ਸਬੰਧੀ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਸਕਿਉਰਟੀ ਦੇ ਘੇਰੇ ਵਿਚ ਜਲਦੀ ਜਲਦੀ ਗਡੀ ਵਿਚ ਬਹਿ ਕੇ ਪਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿਤੇ ਬਿਨਾਂ ਚਲੇ ਗਏ। ਅਤੇ ਬੀਤੇ ਦਿਨੀ ਬਿਕਰਮ ਸਿੰਘ ਮਜੀਠੀਆ ਨੇ ਵੀ ਮਾਨਸਾ ਫੇਰੀ ਦੌਰਾਨ ਪਤਰਕਾਰਾਂ ਨਾਲ ਗਲਬਾਤ ਕਰਨ ਤੋਂ ਇਨਕਾਰ ਕੀਤਾ ਸੀ।

VIA PUNJAB