- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੁੰਬਈ ਨੇ ਦਿੱਲੀ ਨੂੰ 5 ਵਿਕਟਾਂ ਨਾਲ ਹਰਾਇਆ
ਮੁੰਬਈ ਇੰਡੀਅਨਜ਼ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡਿ ਕੌਕ (53) ਅਤੇ ਸੂਰਯਕੁਮਾਰ ਯਾਦਵ (53) ਦੇ ਅਰਧ ਸੈਂਕੜਿਆਂ ਦੀ ਬਦੌਲਤ ਐਤਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਰੋਮਾਂਚਕ ਮੁਕਾਬਲੇ ‘ਚ ਦਿੱਲੀ ਕੈਪੀਟਲਸ ਨੂੰ 2 ਗੇਂਦਾਂ ਰਹਿੰਦੇ ਹੋਏ 5 ਵਿਕਟਾਂ ਨਾਲ ਲਗਾਤਾਰ ਚੌਥੀ ਜਿੱਤ ਦਰਜ ਕੀਤੀ।ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਅਜੇਤੂ 69 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਕਪਤਾਨ ਸ਼੍ਰੇਅਸ ਅਈਅਰ (42) ਦੇ ਨਾਲ ਤੀਜੇ ਵਿਕਟ ਲਈ 85 ਦੌੜਾਂ ਦੀ ਸਾਂਝੇਦਾਰੀ ਨਾਲ 4 ਵਿਕਟਾਂ ‘ਤੇ 162 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਨੇ ਇਹ ਟੀਚਾ 19.4 ਓਵਰ ‘ਚ ਪੰਜ ਵਿਕਟ ‘ਤੇ 166 ਦੌੜਾਂ ਬਣਾ ਕੇ ਹਾਸਲ ਕਰ ਲਿਆ। ਦੋਵੇਂ ਟੀਮਾਂ ਨੇ ਆਪਣੇ ਪਿਛਲੇ ਤਿੰਨ ਮੈਚ ਜਿੱਤੇ ਸਨ। ਮੁੰਬਈ ਇੰਡੀਅਨਜ਼ ਇਸ ਜਿੱਤ ਨਾਲ ਅੰਕ ਸੂਚੀ ‘ਚ ਚੋਟੀ ‘ਤੇ ਪਹੁੰਚ ਗਈ ਹੈ, ਹਾਲਾਂਕਿ ਉਸਦੇ ਅਤੇ ਦਿੱਲੀ ਕੈਪੀਟਲਸ ਦੇ 10-10 ਅੰਕ ਹਨ।ਡਿ ਕੌਕ ਨੇ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੇ ਦੌਰਾਨ 36 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਚਾਰ ਚੌਕੇ ਅਤੇ ਤਿੰਨ ਛੱਕੇ ਲਗਾਏ ਅਤੇ ਸੂਰਯਕੁਮਾਰ ਯਾਦਵ (32 ਗੇਂਦਾਂ, 6 ਚੌਕੇ, ਇਕ ਛੱਕਾ) ਨੇ ਰਬਾਡਾ ਦੀ ਗੇਂਦ ‘ਤੇ ਛੱਕਾ ਲਗਾ ਕੇ ਆਪਣਾ 9ਵਾਂ ਆਈ. ਪੀ. ਐੱਲ. ਅਰਧ ਸੈਂਕੜਾ ਲਗਾਇਆ। ਮੁੰਬਈ ਇੰਡੀਅਨਜ਼ ਨੂੰ ਜਿੱਤ ਦੇ ਲਈ ਆਖਰੀ 2 ਓਵਰਾਂ ‘ਚ 10 ਦੌੜਾਂ ਦੀ ਜ਼ਰੂਰਤ ਸੀ। ਅਨਰਿਚ ਦੇ 19ਵੇਂ ਓਵਰ ‘ਚ ਤਿੰਨ ਦੌੜਾਂ ਬਣੀਆਂ। ਆਖਰੀ ਓਵਰ ‘ਚ 7 ਦੌੜਾਂ ਬਣਾਉਣੀਆਂ ਸੀ, ਕਰੁਣਾਲ ਪੰਡਯਾ (ਅਜੇਤੂ 12) ਨੇ ਚੌਕਾ ਲਗਾਇਆ ਅਤੇ ਫਿਰ ਇਕ ਦੌੜ ਹਾਸਲ ਕੀਤੀ। ਕਿਰੋਨ ਪੋਲਾਰਡ (ਅਜੇਤੂ 11) ਨੇ ਇਕ ਦੌੜ ਲਈ ਅਤੇ ਸਕੋਰ ਬਰਾਬਰ ਹੋ ਗਿਆ। ਕਰੁਣਾਲ ਪੰਡਯਾ ਨੇ ਅਗਲੀ ਗੇਂਦ ਨੂੰ ਚੌਕੇ ਦੇ ਲਈ ਭੇਜ ਦਿੱਤਾ। ਦਿੱਲੀ ਕੈਪੀਟਲਸ ਦੇ ਲਈ ਰਬਾਡਾ ਨੇ 28 ਦੌੜਾਂ ‘ਤੇ 2 ਜਦਕਿ ਆਰ ਅਸ਼ਵਿਨ, ਅਕਸ਼ਰ ਪਟੇਲ ਅਤੇ ਮਾਰਕਸ ਸਟੋਇੰਸ ਨੇ ਇਕ-ਇਕ ਵਿਕਟ ਹਾਸਲ ਕੀਤਾ।


