- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੁੱਖ ਮੰਤਰੀ ਪੰਜਾਬ 23 ਨੂੰ ਇਜ਼ਰਾਈਲ ਦੇ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ
ਚੰਡੀਗੜ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ 21 ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਪੰਜ ਦਿਨਾ ਦੌਰੇ ਦੌਰਾਨ 23 ਅਕਤੂਬਰ ਨੂੰ ਇਜ਼ਰਾਈਲ ਦੇ ਰਾਸ਼ਟਰਪਤੀ ਰਿਊਵੇਨ ਰਿਵਲਿਨ ਨਾਲ ਮੁਲਾਕਾਤ ਕਰਕੇ ਦੁਵਲੇ ਹਿਤਾਂ ਨਾਲ ਸਬੰਧਤ ਮੁਦਿਆਂ ‘ਤੇ ਵਿਸਥਾਰਤ ਵਿਚਾਰ-ਚਰਚਾ ਕਰਨਗੇ।ਮੁਖ ਮੰਤਰੀ ਆਪਣੇ ਦੌਰੇ ਦੌਰਾਨ ਮੁਲਕ ਦੇ ਵਖ-ਵਖ ਮੰਤਰੀਆਂ ਅਤੇ ਸਿਖਰਲੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।ਮੁੱਖ ਮੰਤਰੀ ਨਾਲ ਇਕ ਉਚ ਪਧਰੀ ਵਫ਼ਦ ਵੀ ਸ਼ਾਮਲ ਹੋਵੇਗਾ।ਇਸ ਤੋਂ ਇਲਾਵਾ ਮੁਖ ਮੰਤਰੀ ਵੱਲੋਂ ਇਜ਼ਰਾਈਲ ਦੇ ਖੇਤੀਬਾੜੀ ਮੰਤਰੀ ਉਰੀ ਏਰੀਅਲ ਅਤੇ ਊਰਜਾ ਤੇ ਜਲ ਸਰੋਤ ਮੰਤਰੀ ਡਾ. ਯੁਵਾਲ ਸਟੇਨਿਟਜ਼ ਨੂੰ ਵੀ ਮਿਲਣ ਦਾ ਪ੍ਰੋਗਰਾਮ ਤੈਅ ਹੈ।ਇਸ ਦੌਰੇ ਦੌਰਾਨ ਜਲ ਪ੍ਰਬੰਧਨ ਦੇ ਖੇਤਰ ਵਿਚ ਦੋ ਸਮਝੌਤੇ ਸਹੀਬੰਦ (ਐਮ.ਓ.ਯੂ.) ਵੀ ਹੋਣ ਦੀ ਆਸ ਹੈ ਜੋ ਪੰਜਾਬ ਸਰਕਾਰ ਦਾ ਪ੍ਰਮੁਖ ਖੇਤਰ ਹੈ। ਇਸੇ ਤਰ੍ਹਾਂ 23 ਅਕਤੂਬਰ ਨੂੰ ‘ਪੰਜਾਬ ਵਿਚ ਨਿਵੇਸ਼ ਦੇ ਮੌਕੇ‘ ‘ਤੇ ਹੋਣ ਵਾਲੇ ਸੈਮੀਨਾਰ ਦੇ ਹਿਸੇ ਵਜੋਂ ਪੀ.ਏ.ਯੂ. ਤੇ ਟੀ.ਏ.ਯੂ ਦੇ ਨਾਲ-ਨਾਲ ਗੈਲਿਲੀ ਇੰਸਟੀਚਿਊਟ ਦਰਮਿਆਨ ਐਮ.ਓ.ਯੂ. ਕੀਤੇ ਜਾਣਾ ਵੀ ਏਜੰਡੇ ‘ਤੇ ਹੈ।ਇਕ ਸਰਕਾਰੀ ਬੁਲਾਰੇ ਨੇ ਦੌਰੇ ਬਾਰੇ ਵਿਸਥਾਰ ਵਿਚ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਐਤਵਾਰ ਨੂੰ ਇਜ਼ਰਾਈਲ ਪਹੁੰਚਣ ਅਤੇ 25 ਅਕਤੂਬਰ ਨੂੰ ਰਵਾਨਾ ਹੋਣ ਦਾ ਪ੍ਰੋਗਰਾਮ ਹੈ।


