ਮੁੱਖ ਮੰਤਰੀ ਵੱਲੋਂ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ਦੀ ਵਧਾਈ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ਦੀ ਵਧਾਈ ਦਿੰਦਿਆਂ ਇਹ ਤਿਉਹਾਰ ਫਿਰਕੂ ਸਦਭਾਵਨਾ ਤੇ ਆਪਸੀ ਮੇਲ-ਮਿਲਾਪ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ।ਇਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸੰਪੂਰਨਤਾ ਦਾ ਇਹ ਦਿਹਾੜਾ ਸਵੈ-ਸੰਜਮ, ਅਨੁਸ਼ਾਸਨ ਅਤੇ ਰਹਿਮਦਿਲੀ ਦਾ ਪ੍ਰਤੀਕ ਹੈ ਜੋ ਸਾਡੇ ਸਾਰਿਆਂ ਲਈ ਆਦਰਸ਼ ਹੈ। ਮੁੱਖ ਮੰਤਰੀ ਨੇ ਕਿਹਾ, ”ਆਓ, ਇਸ ਪਵਿੱਤਰ ਦਿਹਾੜੇ ਮੌਕੇ ਬੁਰਾਈਆਂ ਤੇ ਵੈਰ-ਵਿਰੋਧ ਤੋਂ ਮੁਕਤ ਸੰਸਾਰ ਦੀ ਸਿਰਜਣਾ ਲਈ ਇਕਜੁਟ ਹੋਈਏ ਅਤੇ ਇਸ ਤਿਉਹਾਰ ਨੂੰ ਭਾਈਚਾਰਕ ਸਾਂਝ ਦੇ ਜਜ਼ਬੇ ਨਾਲ ਮਨਾਈਏ ਜੋ ਸਾਨੂੰ ਰਹਿਮਦਿਲੀ ਅਤੇ ਸਹਿਣਸ਼ੀਲਤਾ ਦਾ ਉਪਦੇਸ਼ ਦਿੰਦਾ ਹੈ।

VIA PUNJAB