- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਵਿਕਾਸ ਕੰਮਾਂ ਵਿਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮੁੱਖ ਮੰਤਰੀ ਐਲਾਨਾਂ ਦੇ ਤਹਿਤ ਚੱਲ ਰਹੇ ਵਿਕਾਸ ਕੰਮਾਂ ਵਿਚ ਤੇਜੀ ਲਿਆਉਣ ਤਾਂ ਜੋ ਉਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਕੇ ਲੋਕਾਂ ਨੂੰ ਜਲਦੀ ਸੇਵਾਵਾਂ ਮਹੁਈਆ ਕਰਵਾਈਆਂ ਜਾ ਸਕਣ| ਉਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਅਗਲੇ ਤਿੰਨ ਮਹੀਨੇ ਦੇ ਦੌਰਾਨ ਪੈਂਡਿੰਗ ਪਏ ਕੰਮਾਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ|ਮੁੱਖ ਮੰਤਰੀ ਕਲ ਦੇਰ ਸ਼ਾਮ ਇੱਥੇ ਵੱਖ-ਵੱਖ ਵਿਭਾਗਾਂ, ਜਿਨਾਂ ਵਿਚ ਆਬਕਾਰੀ ਅਤੇ ਕਰਾਧਾਨ ਵਿਭਾਗ, ਆਰਕੀਟੈਕਟ ਅਤੇ ਅਜਾਇਬ ਘਰ, ਚੌਗਿਰਦਾ ਅਤੇ ਜਲਵਾਯੂ ਬਦਲਾਅ, ਲੋਕ ਨਿਰਮਾਣ ਵਿਭਾਗ ਅਤੇ ਸਿਖਿਆ ਵਿਭਾਗ ਸਨ, ਨਾਲ ਸਬੰਧਿਤ ਕੀਤੇ ਗਏ ਐਲਾਨਾਂ ਦੇ ਤਹਿਤ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ| ਮੀਟਿੰਗ ਵਿਚ ਹਰਿਆਣਾ ਦੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਸਨ|ਮੁੱਖ ਮੰਤਰੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੂਰੇ ਹਰਿਆਣਾ ਵਿਚ ਸੈਰ ਸਪਾਟਾ ਦੀ ਸਮਰੱਥਾ ਦੇ ਅਧਿਐਨ ਲਈ ਇਕ ਏਜੰਸੀ ਨੂੰ ਨਿਯੁਕਤ ਕੀਤਾ ਜਾਵੇ, ਜੋ ਹਰਿਆਣਾ ਵਿਚ ਸੈਰ ਸਪਾਟੇ ਦੇ ਮੱਦੇਨਜਰ ਵਿਕਸਿਤ ਹੋਣ ਵਾਲੀ ਥਾਵਾਂ, ਜਿਨਾ ਵਿਚ ਮੰਦਿਰ, ਸਮਾਰਕ, ਕਿਲੇ ਆਦਿ ਦਾ ਅਧਿਐਨ ਕਰੇਗੀ| ਉਨਾਂ ਨੇ ਕਿਹਾ ਕਿ ਸੈਰ ਸਪਾਟਾ ਅੱਜ ਇਕ ਉਦਯੋਗ ਦਾ ਰੂਪ ਲੈ ਚੁੱਕਿਆ ਹੈ ਅਤੇ ਸੈਰ ਸਪਾਟੇ ਨੂੰ ਰਾਜ ਵਿਚ ਪ੍ਰੋਤਸਾਹਨ ਦੇਣ ਨਾਲ ਰੁਜਗਾਰ ਅਤੇ ਮਾਲੀਆ ਪੈਦਾ ਹੋਵੇਗਾ|ਮੀਟਿੰਗ ਦੌਰਾਨ ਚੌਗਿਰਦਾ ਅਤੇ ਜਲਵਾਯੂ ਬਦਲਾਅ ਵਿਭਾਗ ਨਾਲ ਸਬੰਧਿਤ ਕੀਤੇ ਗਏ ਐਲਾਨਾਂ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਵੱਖ-ਵੱਖ ਤਰਾਂ ਦੇ ਰਸਾਇਨਿਕ ਗੰਦੇ ਪਾਣੀ ਦੇ ਟ੍ਰੀਟਮੈਂਟ ਲਈ ਕੈਮੀਕਲ ਇੰਜੀਨੀਅਰਾਂ ਦੀ ਇਕ ਕਮੇਟੀ ਬਣਾਈ ਜਾਵੇ ਜੋ ਵੱਖ-ਵੱਖ ਤਰਾ ਦੇ ਗੰਦੇ ਪਾਣੀ ਦੇ ਟ੍ਰੀਟਮੈਂਟ ਲਈ ਆਪਣੀ ਰਾਏ ਦੇ ਸਕਣ ਤਾਂ ਜੋ ਵੱਖ-ਵੱਖ ਤਰਾ ਦੇ ਐਸ.ਟੀ.ਪੀ. ਅਤੇ ਸੀ.ਟੀ.ਪੀ. ਨੂੰ ਸਥਾਪਿਤ ਕੀਤਾ ਜਾ ਸਕੇ|ਮੀਟਿੰਗ ਦੌਰਾਨ ਈ-ਰਿਕਸ਼ਾ ਨੂੰ ਪ੍ਰੋਤਸਾਹਨ ਦੇਣ ‘ਤੇ ਵੀ ਚਰਚਾ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਈ-ਰਿਕਸ਼ਾ ਨੂੰ ਰਾਜ ਦੇ ਵੱਖ-ਵੱਖ ਯੂਨੀਵਰਸਿਟੀਆਂ ਵਿਚ ਚਲਾਇਆ ਜਾਵੇ| ਉਨਾਂ ਨੇ ਕਿਹਾ ਕਿ ਗੁਰੂਗ੍ਰਾਮ ਵਰਗੇ ਸ਼ਹਿਰਾਂ ਵਿਚ ਪ੍ਰਦੂਸ਼ਣ ਨੂੰ ਘੱਟ ਕਰਨ ਤਹਿਤ ਡੀਜਨ ਦੇ ਆਟੋ ਰਿਕਸ਼ਿਆਂ ਨੂੰ ਘੱਟ ਕਰਨ ਲਈ ਡਰਾਈਵਰਾਂ ਨੂੰ ਈ-ਰਿਕਸ਼ਾ ਚਲਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ|ਮੁੱਖ ਮੰਤਰੀ ਐਲਾਨਾਂ ਦੀ ਮੀਟਿੰਗ ਵਿਚ ਸਿਖਿਆ ਵਿਭਾਗ ਦੇ ਤਹਿਤ ਵੱਖ-ਵੱਖ ਸਕੂਲਾਂ ਦੇ ਅੱਪਗ੍ਰੇਡੇਸ਼ਨ ਅਤੇ ਨਿਰਮਾਣ ਕੰਮ ਨਾਲ ਸਬੰਧਿਤ ਵੱਖ-ਵੱਖ ਐਲਾਨਾਂ ਦੀ ਪ੍ਰਗਤੀ ਰਿਪੋਰਟ ਵੀ ਮੁੱਖ ਮੰਤਰੀ ਦੇ ਸਾਹਮਣੇ ਰੱਖੀ ਗਈ| ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜ ਕਿਲੋਮੀਟਰ ਦੇ ਦਾਇਰੇ ਵਿਚ ਪ੍ਰਾਈਮਰੀ, ਮਿਡਲ, ਸੈਕੇਂਡਰੀ ਅਤੇ ਸੀਨੀਅਰ ਸੈਕੇਂਡਰੀ ਸਕੂਲਾਂ ਦੀ ਮੈਪਿੰਗ ਕਰਾਉਣ ਦੇ ਨਿਰਦੇਸ਼ ਵੀ ਅਧਿਕਾਰੀਆਂ ਨੂੰ ਦਿੱਤੇ| ਇਸ ਤੋਂ ਇਲਾਵਾ, ਉਨਾਂ ਨੇ ਹਰੇਕ ਸਕੂਲ ਵਿਚ ਬੱਚਿਆਂ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਆਨਲਾਇਨ ਹੋਣ ‘ਤੇ ਵੀ ਜੋਰ ਦਿੱਤਾ ਅਤੇ ਕਿਹਾ ਕਿ ਇਹ ਜਾਣਕਾਰੀ ਹਰੇਕ ਦਿਨ ਜਾਂ ਹਫ਼ਤੇ ਵਿਚ ਇਕ ਵਾਰ ਆਨਲਾਇਨ ਅੱਪਡੇਟ ਕੀਤੀ ਜਾਣੀ ਚਾਹੀਦੀ ਹੈ| ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੰਤੇ ਕਿ ਰਾਜ ਦੇ ਹਰੇਕ ਸਕੂਲ ਵਿਚ ਕਿੰਨੇ ਕਮਰੇ , ਕ੍ਰਿਨੈ ਅਧਿਆਪਕ ਅਤੇ ਕਿਨੇ ਵਿਦਿਆਰਥੀ ਹਨ, ਦੀ ਜਾਣਕਾਰੀ ਵੀ ਹਰੇਕ ਹਫ਼ਤੇ ਅਪਡੇਟ ਹੋਣੀ ਚਾਹੀਦੀ ਹੈ|ਸਿਖਿਆ ਵਿਭਾਗ ਨਾਲ ਸਬੰਧਿਤ ਐਲਾਨਾਂ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਗਲੇ ਇਕ ਹਫ਼ਤੇ ਦੇ ਅੰਦਰ ਉਨਾਂ ਨੂੰ ਉਨਾਂ ਸਕੂਲਾਂ ਦੀ ਜਾਣਕਾਰੀ ਚਾਹੀਦੀ ਹੈ, ਜਿਨਾਂ ਵਿਚ ਚਾਰੀਦੀਵਾਰੀ ਨਹੀਂ ਹੈ, ਪੱਕਾ ਰਸਤਾ ਨਹੀਂ ਹੈ, ਪੀਣ ਦਾ ਪਾਣੀ ਨਹੀਂ ਹੈ ਅਤੇ ਵਿਦਿਆਰਥੀਆਂ ਦੀ ਅਨੁਪਾਤ ਅਨੁਸਾਰ ਪਖਾਨਿਆਂ ਦੀ ਵਿਵਸਥਾ ਨਹੀਂ ਹੈ| ਇਸ ਤੋਂ ਇਲਾਵਾ, ਉਨਾਂ ਨੇ ਰਾਜ ਦੇ ਸਾਰੇ ਸਕੂਲਾਂ ਵਿਚ ਸੋਲਰ ਸਿਸਟਮ ਲਗਾਉਣ ਦਾ ਐਲਾਨ ਕੀਤਾ ਪ੍ਰਗਤੀ ਦੀ ਸਥਿਤੀ ਦੀ ਵੀ ਜਾਣਕਾਰੀ ਲਈ| ਉਨਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਸ਼ੇਸ਼ਕਰ ਗੁਰੂਗ੍ਰਾਮ ਦੇ ਸਕੂਲਾਂ ਦੀ ਸਥਿਤੀ ਦੀ ਸਮੀਖਿਆ ਕਰਨ ਅਤੇ ਰਿਪੋਰਟ ਪੇਸ਼ ਕਰਨ|ਲੋਕ ਨਿਰਮਾਣ (ਭਵਨ ਅੇਤ ਸੜਕਾਂ) ਵਿਭਾਗ ਨਾਲ ਸਬੰਧਿਤ ਕੀਤੇ ਗਏ ਮੁੱਖ ਮੰਤਰੀ ਐਲਾਨਾਂ ਦੀ ਸਮੀਖਿਆ ਦੌਰਾਨ ਮੁੱਖ ਮੰਤਰੀ ਨੂੰ ਪਟੌਦੀ ਬਾਈਪਾਸ, ਹਥੀਨ ਬਾਈਪਾਸ, ਕੋਸਲੀ ਆਰ.ਯੂ.ਬੀ., ਕੋਸਲੀ ਬਾਈਪਾਸ, ਅੰਬਾਲਾ ਬਾਈਪਾਸ ਦੇ ਇਲਾਵਾ ਵੱਖ-ਵੱਖ ਸੜਕਾਂ ‘ਤੇ ਕੀਤੀ ਜਾ ਰਹੀ ਕਾਰਜਾਂ ਦੀ ਪ੍ਰਗਤੀ ਰਿਪੋਰਟ ਦੀ ਜਾਣਕਾਰੀ ਵੀ ਦਿੱਤੀ ਗਈ| ਇਸ ਦੋਰਾਨ ਮੁੱਖ ਮੰਤਰੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰੰ ਨਿਰਦੇਸ਼ ਦਿੱਤੇ ਕਿ ਉਹ ਸ਼ਹਿਰ ਦੇ ਅੰਦਰ ਬਨਣ ਵਾਲੇ ਆਰ.ਓ.ਬੀ. ਨੂੰ ਪਿੱਲਰਾਂ ‘ਤੇ ਬਨਾਉਣ ਤਾਂ ਜੋ ਉਸ ਦੇ ਹੇਠਾਂ ਦੀ ਥਾਂ ਦੀ ਵਰਤੋ ਲੋਕ ਵੱਧ ਤੋਂ ਵੱਧ ਕਰ ਸਕਣ| ਇਸ ਤੋਂ ਇਲਾਵਾ, ਜਿੱਥੇ ਵੀ ਆਰ.ਯੂ.ਬੀ. ਜਾਂ ਅੰਡਰਪਾਸ ਬਣਾਇਆ ਜਾਵੇ ਤਾਂ ਉਸ ‘ਤੇ ਬਰਸਾਤ ਤੋਂ ਬਚਾਅ ਲਈ ਸ਼ੀਟ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਬਰਸਾਤ ਦਾ ਪਾਣੀ ਅੰਡਰਪਾਸ ਜਾਂ ਆਰ.ਯੂ.ਬੀ. ਦੇ ਅੰਦਰ ਨਾ ਜਾ ਸਕੇ| ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਭਾਗ ਵੱਲੋਂ ਰੋਜਾਨਾ ਸੜਕ ਨਿਰਮਾਣ ਤੇ ਮੁਰੰਮਤ ਦੀ ਜਾਣਕਾਰੀ ਵੀ ਉਨਾਂ ਨੂੰ ਮਹੁਈਆ ਕਰਵਾਉਣ|ਮੀਟਿੰਗ ਦੌਰਾਨ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਐਲਾਨਾਂ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਘੱਟ ਆਮਦਨ ਵਾਲੇ ਵਪਾਰੀਆਂ ਨੂੰ ਵੱਖ-ਵੱਖ ਯੋਜਨਾਵਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ‘ਤੇ ਕੰਮ ਕੀਤਾ ਜਾਵੇ ਤਾਂ ਜੋ ਵਪਾਰੀਆਂ ਨੂੰ ਇੰਨਾਂ ਯੋਜਨਾਵਾਂ ਦਾ ਲਾਭ ਮਿਲ ਸਕੇ| ਮੁੱਖ ਮੰਤਰੀ ਨੂੰ ਵਿਭਾਗ ਦੀ ਹੋਰ ਐਲਾਨਾਂ ਦੀ ਪ੍ਰਗਤੀ ਦੇ ਸਬੰਧ ਵਿਚ ਵੀ ਜਾਣਕਾਰੀ ਦਿੱਤੀ ਗਈ|ਮੀਟਿੰਗ ਵਿਚ ਮੁੱਖ ਸਕੱਤਰ ਡੀ.ਐਸ. ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੀ ਉੱਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਮੁੱਖ ਮੰਤਰੀ ਐਲਾਨਾਂ ਦੇ ਲਾਗੂ ਕਰਨ ਦੇ ਵਧੀਕ ਮੁੱਖ ਸਕੱਤਰ ਟੀ.ਸੀ. ਗੁਪਤਾ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਵਾਤਾਵਰਣ ਅਤੇ ਕਲਾਈਮੇਟ ਬਦਲਾਅ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ, ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਅਤੇ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ. ਦਾਸ, ਮੁੱਖ ਮੰਤਰੀ ਦੇ ਓ.ਐਸ.ਡੀ. ਅਮਰਜੀਤ ਸਿੰਘ ਤੋਂ ਇਲਾਵਾ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ|


