ਮੇਜਰ ਗੋਗੋਈ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦਾ ਰਾਹ ਸਾਫ਼

ਨਵੀਂ ਦਿੱਲੀ – ਜੰਮੂ-ਕਸ਼ਮੀਰ ਵਿੱਚ ਪੱਥਰਬਾਜ਼ਾਂ ਤੋਂ ਬਚਣ ਲਈ ਇਕ ਨੌਜਵਾਨ ਨੂੰ ਫ਼ੌਜੀ ਜੀਪ ਅੱਗੇ ਮਨੁੱਖੀ ਢਾਲ ਵਜੋਂ ਬੰਨ੍ਹਣ ਕਾਰਨ ਚਰਚਾ ਵਿੱਚ ਆਏ ਥਲ ਸੈਨਾ ਦੇ ਮੇਜਰ ਲੀਤੁਲ ਗੋਗੋਈ ਖ਼ਿਲਾਫ਼ ਅਨੁਸ਼ਾਸਨੀ ਕਰਵਾਈ ਦਾ ਰਾਹ ਸਾਫ਼ ਹੋ ਗਿਆ ਹੈ। ਫ਼ੌਜ ਦੇ ਅਧਿਕਾਰੀਆਂ ਮੁਤਾਬਕ ਉਸ ਨੂੰ ਇਕ ਫ਼ੌਜੀ ਅਦਾਲਤ ਨੇ ਇਕ ਔਰਤ ਨਾਲ ‘ਨੇੜਤਾ ਕਾਇਮ ਕਰਨ’ ਦਾ ਦੋਸ਼ੀ ਕਰਾਰ ਦਿੱਤਾ ਹੈ। ਬ੍ਰਿਗੇਡੀਅਰ ਰੈਂਕ ਦੇ ਇਕ ਅਧਿਕਾਰੀ ਦੀ ਅਗਵਾਈ ਵਾਲੀ ਕੋਰਟ ਆਫ਼ ਇਨਕੁਆਰੀ ਨੇ ਆਪਣੀ ਰਿਪੋਰਟ ਇਸੇ ਮਹੀਨੇ ਦਾਖ਼ਲ ਕਰਵਾ ਦਿੱਤੀ ਸੀ, ਜਿਸ ਵਿੱਚ ਮੇਜਰ ਗੋਗੋਈ ਨੂੰ ਇਕ ਮੁਕਾਮੀ ਔਰਤ ਨਾਲ ‘ਨੇੜਤਾ ਕਾਇਮ ਕਰਨ’ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ, ਹਾਲਾਂਕਿ ਵਾਦੀ ਵਿੱਚ ਤਾਇਨਾਤ ਫ਼ੌਜੀ ਅਧਿਕਾਰੀਆਂ ਨੂੰ ਅਜਿਹਾ ਨਾ ਕਰਨ ਦੇ ਹੁਕਮ ਹਨ। ਫ਼ੌਜੀ ਅਧਿਕਾਰੀ ਆਪਣੇ ਸੇਵਾ ਨਿਯਮਾਂ ਤਹਿਤ ਜੰਮੂ-ਕਸ਼ਮੀਰ ਵਰਗੇ ਅਪਰੇਸ਼ਨਲ ਇਲਾਕੇ ਵਿੱਚ ਬਿਨਾਂ ਇਜਾਜ਼ਤ ‘ਆਪਣੀ ਡਿਊਟੀ ਵਾਲੀ ਥਾਂ ਤੋਂ ਦੂਰ ਵੀ ਨਹੀਂ’ ਜਾ ਸਕਦੇ।

VIA PUNJAB