ਸ਼ਰਦ ਪਵਾਰ ਨੇ ਕਿਹਾ, 2019 ‘ਚ ਦੇਸ਼ ਦੀ ਜਨਤਾ ਮੋਦੀ ਜੀ ਨੂੰ ਜਵਾਬ ਦੇਵੇਗੀ

ਨਵੀਂ ਦਿੱਲੀ – ਐੱਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ ਨੇ ਸੋਮਵਾਰ ਨੂੰ ਕਿਹਾ ਕਿ ਅੱਜ ਜੋ ਲੋਕ ਕਹਿੰਦੇ ਹਨ ਕਿ ਮੋਦੀ ਜੀ ਦੇ ਖਿਲਾਫ ਤੁਹਾਡੇ ਕੀ ਵਿਕਲਪ ਹਨ, ਮੈਂ ਕਹਿੰਦਾ ਹਾਂ ਦੇਸ਼ ਦੀ ਜਨਤਾ ਮੋਦੀ ਜੀ ਦੇ ਖਿਲਾਫ ਖੜੀ ਹੋਵੇਗੀ। ਐੱਨ. ਸੀ.ਪੀ. ਨੇਤਾ ਨੇ ਕਿਹਾ ਕਿ 2004 ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ। ਇੰਡੀਆ ਸ਼ਾਈਨਿੰਗ ਦੀ ਚਰਚਾ ਸੀ ਅਤੇ ਸਾਡੇ ਕੋਲ ਕੋਈ ਨੇਤਾ ਨਹੀਂ ਸੀ ਪਰ ਅਸੀਂ ਇਕੱਠੇ ਨਾਲ ਆਏ ਇਕੱਠੇ ਲੜੇ ਅਤੇ ਮਨਮੋਹਨ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ। ਮੋਦੀ ਜੀ ਦਾ ਪ੍ਰੋਪੇਗੇਂਡਾ ‘ਸ਼ਾਈਨਿੰਗ ਇੰਡੀਆ’ ਵਰਗਾ ਹੀ ਹੈ। ਗੌਰੀ ਲੰਕੇਸ਼ ਅਤੇ ਕਲਬੁਰਗੀ ਦੀ ਹੱਤਿਆ ‘ਤੇ ਐੱਨ. ਸੀ.ਪੀ. ਪ੍ਰਮੁੱਖ ਨੇ ਕਿਹਾ ਕਿ ਇਹ ਦੋਵੇਂ ਹਮੇਸ਼ਾ ਧਰਮ ਨਿਰਪੱਖਤਾ ਲਈ ਲੜੇ। ਇਹੀ ਕਾਰਨ ਹੈ ਕਿ ਗੌਰੀ ਲੰਕੇਸ਼ ਅਤੇ ਕਲਬੁਰਗੀ ਦੀ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਇਨ੍ਹਾਂ ਦੀ ਹੱਤਿਆ ਕੀਤੀ ਗਈ ਇਹ ਧਰਮ ਨਿਰਪੱਖਤਾ ‘ਤੇ ਹਮਲਾ ਹੈ।

VIA PUNJAB