- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੈਕਸੀਕੋ ਵਿੱਚ ਬੱਸ ਤੇ ਮਾਲਗੱਡੀ ਦੀ ਟੱਕਰ ਦੌਰਾਨ 7 ਵਿਅਕਤੀਆਂ ਦੀ ਮੌਤ, 30 ਜ਼ਖਮੀ
ਮੈਕਸੀਕੋ ਸਿਟੀ – ਪੱਛਮੀ-ਉੱਤਰੀ ਮੈਕਸੀਕੋ ਵਿਚ ਇਕ ਬੱਸ ਅਤੇ ਮਾਲਗੱਡੀ ਦੀ ਟੱਕਰ ਹੋ ਗਈ| ਇਸ ਹਾਦਸੇ ਵਿੱਚ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਰੀਬ 30 ਵਿਅਕਤੀ ਜ਼ਖਮੀ ਹੋ ਗਏ| ਬੱਸ ਵਿੱਚ ਦਿਹਾੜੀ ਮਜ਼ਦੂਰ ਸਵਾਰ ਸਨ| ਸਰੱਹਦੀ ਉੱਤਰੀ ਸ਼ਹਿਰ ਸੋਨੋਰਾ ਦੇ ਵਕੀਲ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਕਰਾਸਿੰਗ ਤੇ ਟਰੇਨ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ| ਹਾਦਸੇ ਵਿੱਚ ਡਰਾਈਵਰ ਬਚ ਗਿਆ| ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸੇ ਦੇ ਸਮੇਂ ਕੀ ਉਹ ਨਸ਼ੇ ਵਿਚ ਸੀ| ਪ੍ਰਾਪਤ ਜਾਣਕਾਰੀ ਅਨੁਸਾਰ ਕਿ ਮਾਰੇ ਗਏ ਲੋਕਾਂ ਵਿਚ 5 ਪੁਰਸ਼, ਇਕ ਮਹਿਲਾ ਅਤੇ 17 ਸਾਲਾ ਨਾਬਾਲਗਾ ਸ਼ਾਮਲ ਹੈ| ਬਿਆਨ ਮੁਤਾਬਕ ਦੁਪਹਿਰ ਤੱਕ ਸਊਦਾਦ ਓਬਰੇਗੋਨ ਦੇ ਜਨਰਲ ਹਸਪਤਾਲ ਵਿਚ 32 ਵਿਅਕਤੀਆਂ ਨੂੰ ਲਿਜਾਇਆ ਗਿਆ| ਹੋਰ 4 ਜ਼ਖਮੀਆਂ ਦਾ ਇਲਾਜ ਕਾਜਮੇ ਦੇ ਸਮਾਜਿਕ ਸੁਰੱਖਿਆ ਕਲੀਨਿਕ ਵਿਚ ਜਾਰੀ ਹੈ|


