ਮੈਸੀ ਅਰਜਟੀਨਾ ਦੇ ਪਹਿਲੇ ਵਿਸ਼ਵ ਕੱਪ ਕੁਆਲੀਫਾਇਰ ਮੈਚ ਤੋਂ ਮੁਅੱਤਲ

ਲਾਇਨਲ ਮੈਸੀ ਨੂੰ ਵਿਸ਼ਵ ਕੱਪ 2022 ਲਈ ਅਰਜਨਟੀਨਾ ਦੇ ਪਹਿਲੇ ਵਿਸ਼ਵ ਕੱਪ ਕੁਆਲੀਫਾਇਰ ਮੈਚ ਤੋਂ ਮੁਅੱਤਲ ਕਰ ਦਿੱਤਾ ਗਿਆ। ਦੱਖਣੀ ਅਮਰੀਕਾ ਦੀ ਫੁਟਬਾਲ ਦਾ ਪ੍ਰਬੰਧ ਵੇਖ ਰਹੀ ਸੰਸਥਾ ਨੇ ਇਸ ਦੇ ਨਾਲ ਹੀ ਉਸ ਨੂੰ 1500 ਡਾਲਰ ਦਾ ਜੁਰਮਾਨਾ ਵੀ ਲਾਇਆ ਹੈ। ਇਹ ਫ਼ੈਸਲਾ ਦੱਖਣੀ ਅਮਰੀਕਾ ਦੀ ਖੇਡ ਸੰਸਥਾ ‘ਕੌਨਮੇਬੋਲ’ ਨੇ ਸੁਣਾਇਆ। ਮੈਸੀ ਨੂੰ ਕੋਪਾ ਅਮਰੀਕਾ ਦੇ ਤੀਜੇ ਸਥਾਨ ਲਈ ਚਿੱਲੀ ਖ਼ਿਲਾਫ਼ ਖੇਡੇ ਮੈਚ ਦੌਰਾਨ ਲਾਲ ਕਾਰਡ ਵਿਖਾਇਆ ਗਿਆ ਸੀ। ਮੈਸੀ ਮੁਕਾਬਲੇ ਦੇ 37ਵੇਂ ਮਿੰਟ ਵਿੱਚ ਚਿੱਲੀ ਦੇ ਗੈਰੀ ਮੈਡਲ ਨਾਲ ਭਿੜ ਗਿਆ ਸੀ। ਇਨ੍ਹਾਂ ਦੋਵਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ।

VIA PUNJAB