ਮੋਦੀ ਸਰਕਾਰ ‘ਮੁਸਲਿਮ ਤੇ ਪਾਕਿ ਵਿਰੋਧੀ’: ਇਮਰਾਨ ਖ਼ਾਨ

ਇਸਲਾਮਾਬਾਦ – ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੀ ਉਨ੍ਹਾਂ ਦੇ ਮੁਲਕ ਪ੍ਰਤੀ ਰਸਾਈ ‘ਮੁਸਲਿਮ ਵਿਰੋਧੀ’ ਤੇ ‘ਪਾਕਿਸਤਾਨ ਵਿਰੋਧੀ’ ਹੈ। ਖ਼ਾਨ ਨੇ ਦਾਅਵਾ ਕੀਤਾ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਵੀਂ ਦਿੱਲੀ ਉਨ੍ਹਾਂ ਵੱਲੋਂ ਕੀਤੀ ਕਿਸੇ ਵੀ ਪਹਿਲਕਦਮੀ ਦਾ ਹੁੰਗਾਰਾ ਨਹੀਂ ਭਰਦਾ। ਪਾਕਿਸਾਨੀ ਆਗੂ ਨੇ ਕਿਹਾ ਕਿ ਉਹ ਮੁੰਬਈ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦਹਿਸ਼ਤੀ ਕਾਰਵਾਈ ਨਾਲ ਜੁੜੇ ਇਸ ਕੇਸ ਨੂੰ ਹੱਲ ਕਰਨਾ ਉਨ੍ਹਾਂ ਦੇ ਆਪਣੇ ਹਿੱਤ ਵਿੱਚ ਹੈ। ਇਥੇ ਅਮਰੀਕੀ ਰੋਜ਼ਨਾਮਚੇ ‘ਵਾਸ਼ਿੰਗਟਨ ਪੋਸਟ’ ਨੂੰ ਦਿੱਤੀ ਇੰਟਰਵਿਊ ਦੌਰਾਨ ਖ਼ਾਨ ਨੂੰ ਜਦੋਂ ਪੁੱਛਿਆ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਭਾਰਤ ਬਾਰੇ ਉਨ੍ਹਾਂ ਦੀ ਪਹਿਲਕਦਮੀ ਨੂੰ ਕਿਉਂ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਕਿਹਾ, ‘ਸੱਤਾਧਾਰੀ ਪਾਰਟੀ (ਭਾਰਤ ਵਿੱਚ) ਦਾ ਰਵੱਈਆਂ ‘ਮੁਸਲਿਮ ਵਿਰੋਧੀ’ ਤੇ ‘ਪਾਕਿਸਤਾਨ ਵਿਰੋਧੀ’ ਹੈ।

VIA PUNJAB