- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੋਰੇ ਦੇ ਸੁਝਾਅ ਨਾਲ ਕੀਪਿੰਗ ਚ ਸੁਧਾਰ ਹੋਇਆ : ਪੰਤ
ਨਵੀਂ ਦਿੱਲੀ – ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਕਿ ਸਾਬਕਾ ਖਿਡਾਰੀ ਕਿਰਨ ਮੋਰੇ ਦੀ ਦੇਖ-ਰੇਖ ਵਿਚ ਵਿਕਟਾਂ ਦੇ ਪਿੱਛੇ ਮਿਹਨਤ ਕਰਨ ਨਾਲ ਆਸਟਰੇਲੀਆ ਦੌਰੇ ‘ਤੇ ਉਸ ਵਿਚ ਕਾਫੀ ਸੁਧਾਰ ਹੋਇਆ। ਇੰਗਲੈਂਡ ‘ਚ ਚੁਣੌਤੀਪੂਰਨ ਹਾਲਾਤ ਵਿਚ ਵਿਕਟਾਂ ਦੇ ਪਿੱਛੇ ਖਰਾਬ ਪ੍ਰਦਰਸ਼ਨ ਲਈ ਆਲੋਚਨਾ ਝੱਲਣ ਵਾਲੇ ਪੰਤ ਨੇ ਆਸਟਰੇਲੀਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਗਲੈਂਡ ਵਿਚ ਲਾਲ ਡਿਊਕ ਗੇਂਦ ਦੀ ਸਵਿੰਗ ਕਾਰਨ ਪੰਤ ਨੇ ਬਾਈ ਦੇ ਰੂਪ ਵਿਚ ਕਾਫੀ ਦੌੜਾਂ ਦਿੱਤੀਆਂ ਸਨ। ਆਸਟ੍ਰੇਲੀਆ ਵਿਚ ਹਾਲਾਂਕਿ ਉਸ ਨੇ 20 ਕੈਚ ਫੜ ਕੇ ਵਾਪਸੀ ਕੀਤੀ, ਜਿਸ ਵਿਚ ਐਡੀਲੇਡ ‘ਚ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦੇ ਹੋਏ 11 ਕੈਚ ਫੜਨਾ ਵੀ ਸ਼ਾਮਲ ਹੈ।


