ਮੌਜੂਦਾ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿਚ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਕੇ ਭ੍ਰਿਸ਼ਟਾਚਾਰ ਨੂੰ ਘੱਟ ਕੀਤਾ ਹੈ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਪਿਛਲੇ ਚਾਰ ਸਾਲਾਂ ਵਿਚ ਮੌਜੂਦਾ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿਚ ਸੂਚਨਾ ਤਕਨਾਲੋਜੀ ਦਾ ਵੱਧ ਤੋਂ ਵੱਧ ਵਰਤੋ ਕਰਕੇ ਰਾਜਕਾਜ ਕਰਨ ਦੇ ਤੌਰ-ਤਰੀਕਿਆਂ ਨੂੰ ਬਦਲ ਕੇ ਕਾਫ਼ੀ ਹੱਦ ਤਕ ਭ੍ਰਿਸ਼ਟਾਚਾਰ ‘ਤੇ ਰੋਕ ਲਗਾ ਕੇ ਸੂਬੇ ਵਿਚ ਭਾਈ-ਭਤੀਜਵਾਦ, ਜਾਤੀਵਾਦ ਤੇ ਖੇਤਰਵਾਦ ਨੂੰ ਖਤਮ ਕਰ ਇਕ ਨਵੇਂ ਰਾਜਨੀਤਿਕ ਸਭਿਆਚਾਰ ਅਤੇ ਆਰਥਿਕ ਸਵੱਛਤਾ ਸਿਰਜਿਤ ਕੀਤੀ ਹੈ| ਇਸ ਦੇ ਨਤੀਜੇ ਵੱਜੋਂ ਸੂਬੇ ਦੇ ਵਿਕਾਸ ਦੀ ਦਿਸ਼ਾ ਤੇ ਸਰੂਪ ਬਦਲਿਆ ਹੈ, ਜਿਸ ‘ਤੇ ਜਨਤਾ ਨੇ ਆਪਣੀ ਮੋਹਰ ਲਗਾਈ ਹੈ| ਮੁੱਖ ਮੰਤਰੀ ਅੱਜ ਸੈਕਟਰ-1 ਸਥਿਤ ਰੈਡ ਬਿਸ਼ਪ ਵਿਚ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ਵਿਚ ‘ਬੇਮਿਸਾਲ ਚਾਰ ਸਾਲ ਰਖਾ ਸੱਭ ਕਾ ਖਿਆਲ’ ਵਿਸ਼ੇ ‘ਤੇ ਹਰਿਆਣਾ ਕੈਬੀਨਟ ਦੇ ਸਾਰੇ ਮੰਤਰੀਆਂ ਤੇ ਅਧਿਕਾਰੀਆਂ ਦੇ ਨਾਲ ਇਕ ਪ੍ਰੈਸ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ| ਮੁੱਖ ਮੰਤਰੀ ਨੇ ਚਾਰ ਸਾਲਾਂ ਦੇ ਦੌਰਾਨ ਕਿਸਾਨਾਂ, ਕਰਮਚਾਰੀਆਂ, ਖਿਡਾਰੀਆਂ, ਨੌਜੁਆਨਾਂ, ਸੈਨਿਕਾਂ, ਮਜਦੂਰਾਂ ਅਤੇ ਸਮਾਰ ਦੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦੇ ਬਾਰੇ ਵਿਸ਼ੇਵਾਰ ਵਿਸਥਾਰ ਨਾਲ ਜਾਣਕਾਰੀ ਦਿੱਤੀ| ਉਨਾਂ ਨੇ ਕਿਹਾ ਕਿ ਜਿੰਨਾਂ ਆਸਾਂ ਤੇ ਉਮੀਦਾਂ ਲਾਲ ਲੋਕਾਂ ਨੇ ਚਾਰ ਸਾਲ ਪਹਿਲਾਂ ਭਾਜਪਾ ਨੂੰ ਪੂਰੀ ਬਹੁਮਤ ਨਾਲ ਸੱਤਾ ਸੌਂਪੀ ਸੀ, ਉਸ ‘ਤੇ ਅਸੀਂ ਖਰਾ ਉਤਰਣ ਦਾ ਯਤਨ ਕੀਤਾ ਹੈ| ਉਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸੇਵਾ ਭਾਵਨਾ ਦੇ ਨਾਲ ਇਕ ਟੀਮ ਵਜੋਂ ਕੰਮ ਕਰ ਰਹੀ ਹੈ, ਅਸੀਂ ਸੱਤਾ ਭੌਗਣ ਲਈ ਨਹੀਂ ਆਏ ਸਗੋਂ ਜਨ ਸੇਵਾ ਨੂੰ ਸੱਭ ਤੋਂ ਉੱਪਰ ਮੰਨ ਕੇ ਕੰਮ ਕਰਦੇ ਹਨ| ਉਨਾਂ ਨੇ ਕਿਹਾ ਕਿ ਹਾਲਾਂ ਕਿ ਭ੍ਰਿਸ਼ਟਾਚਾਰ ‘ਤੇ ਪੂਰੀ ਲਗਾਮ ਲਗਾਉਣਾ ਇਕ ਚਨੌਤੀ ਹੈ ਪਰ ਜਨ ਜਾਗਰਣ ਰਾਹੀਂ ਜਨਤਾ ਦੇ ਸਹਿਯੋਗ ਨਾਲ ਅਸੀਂ ਇਸ ‘ਤੇ ਪੂਰੀ ਰੋਕ ਲਗਾ ਸਕਦੇ ਹਾਂ| ਉਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਉਹ ਸਖਤ ਤੋਂ ਸਖਤ ਕਾਰਵਾਈ ਕਰਨ ਤੋਂ ਪਿੱਛੇ ਨਈਂ ਹੱਟਣਗੇ| ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ‘ਤੇ ਕਟਾਕਸ਼ ਕਰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਪਹਿਲੀ ਨਵੰਬਰ, 2013 ਦੀ ਗੋਹਾਨਾ ਰੈਲੀ ਵਿਚ ਇੰਨੇ ਐਲਾਨ ਕਰ ਦਿੱਤੇ ਸਨ ਕਿ ਅਧਿਕਾਰੀ ਵੀ ਪਿੱਛੇ ਹੱਟ ਕੇ ਕਹਿਣ ਲੱਗੇ ਕਿ ਇੰਨਾ ਤਾਂ ਬਜਟ ਹੀ ਨਹੀਂ ਹੈ| ਮੁੱਖ ਮੰਤਰੀ ਨੇ ਕਿਹਾ ਕਿ ਉਹ ਸਿਰਫ਼ ਉਹੀ ਐਲਾਨ ਕਰਦੇ ਹਨ ਜਿਨਾਂ ਨੂੰ ਪੂਰਾ ਕਰਨਾ ਸੰਭਵ ਹੈ| ਉਨਾਂ ਨੇ ਕਿਹਾ ਕਿ ਅਸੀਂ ਪਿਛਲੇ ਚਾਰ ਸਾਲਾਂ ਵਿਚ 6800 ਐਲਾਨ ਕੀਤੇ ਹਨ, ਜਿਨਾਂ ਵਿੱਚੋਂ 60 ਫ਼ੀਸਦੀ ਤੋਂ ਵੱਧ ਪੂਰੇ ਹੋ ਚੁੱਕੇ ਹਨ, ਜਦੋਂ ਕਿ ਪਿਛਲੀ ਕਾਂਗਰਸ ਸਰਕਾਰ ਦੇ 10 ਸਾਲ ਦੇ ਕਾਰਜਕਾਲ ਵਿਚ 6500 ਐਲਾਨ ਕੀਤੇ ਸਨ| ਉਨਾਂ ਨੇ ਕਿਹਾ ਕਿ ਸਾਲ 2014 ਦੇ ਚੋਣ ਮਨੋਰਥ ਪੱਤਰ ਵਿਚ ਪਾਰਟੀ ਨੇ 176 ਚੋਣ ਵਾਅਦੇ ਕੀਤੇ ਸਨ, ਜਿਨਾਂ ਵਿੱਚੋਂ 160 ਪੂਰੇ ਹੋ ਚੁੱਕੇ ਹਨ| ਉਨਾਂ ਨੇ ਕਿਹਾ ਕਿ 1 ਨਵੰਬਰ ਤੋਂ ਸਮਾਜਿਕ ਸੁਰੱਖਿਆ ਪੈਂਸ਼ਨ 2 ਹਜਾਰ ਰੁਪਏ ਮਹੀਨਾ ਹੋਣ ਦੇ ਨਾਲ ਹੀ ਸਾਡਾ ਇਕ ਹੋਰ ਚੋਣ ਵਾਅਦਾ ਪੂਰਾ ਹੋ ਜਾਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਕੰਮਾਂ ਲਈ ਸਰਕਾਰ ਦੇ ਕੋਲ ਕਾਫ਼ੀ ਫ਼ੰਡ ਉਪਲੱਬਧ ਹੈ| ਸਾਲ 2014 ਵਿਚ ਸੂਬੇ ਦਾ ਬਜਟ ਲਗਭਗ 61 ਹਜਾਰ ਕਰੋੜ ਦਾ ਸੀ, ਜੋ ਸਾਲ 2018-19 ਵਿਚ 1 ਲੱਖ 15 ਹਜਾਰ ਕਰੋੜ ਵੱਧ ਹੋ ਗਿਆ ਹੈ| ਉਨਾਂ ਨੇ ਭਰੋਸਾ ਦਿੱਤਾ ਕਿ ਆਗਾਮੀ ਵਿੱਤ ਸਾਲ ਦਾ ਬਜਟ ਸਾਲ 2014 ਦੇ ਬਜਟ ਤੋਂ ਦੁਗਣਾ ਹੋਵੇਗਾ| ਸਾਬਕਾ ਸਰਕਾਰ ਦੇ ਬਿਜਲੀ ਨਿਗਮਾਂ ‘ਤੇ ਲਗਭਗ 28 ਹਜਾਰ ਕਰੋੜ ਰੁਪਏ ਦੇ ਲੋਨ ਨੂੰ ਸਰਕਾਰ ਨੇ ਆਪਣਾ ਖਾਤਿਆਂ ਵਿਚ ਲਿਆ ਹੈ| ਉਨਾਂ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਬਿਜਲੀ ਦੇ ਬਿੱਲਾਂ ਵਿਚ ਦੋ ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਕਮੀ ਕੀਤੀ ਗਈ ਹੈ| ਇਸ ਦੇ ਬਾਵਜੂਦ ਵੀ ਬਿਜਲੀ ਨਿਗਮਾਂ ਦੀ ਚਾਰੋਂ ਕੰਪਨੀਆਂ ਵੀ ਪਹਿਲੀ ਵਾਰ ਲਾਭ ਵਿਚ ਆਈਆਂ ਹਨ| ਉਨਾਂ ਨੇ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹਰਿਆਣਾ ਨੂੰ ਬੇਟੀ ਬਚਾਓ-ਬੇਟੀ ਪੜਾਓ, ਸਵੱਛਤਾ ਸਰੇਵਖਣ-2018, ਸੌਰ ਊਰਜਾ, ਖੁੱਲੇ ਵਿਚ ਪਖਾਨੇ ਮੁਕਤ ਸੂਬਾ ਅਤੇ ਡਿਜੀਟਲਾਈਜੇਸ਼ਨ ਵਿਚ ਕਈ ਕੌਮੀ ਪੁਰਸਕਾਰ ਪ੍ਰਾਪਤ ਹੋਏ ਹਨ| ਉਨਾ ਨੇ ਕਿਹਾ ਕਿ ਤਲਾਬਾਂ ਦੇ ਪਾਣੀ ਦੀ ਵਰਤੋ ਸਿੰਚਾਈ ਤੇ ਹੋਰ ਕੰਮਾਂ ਵਿਚ ਕਰਨ ਲਈ ਹਰਿਆਣਾ ਤਲਾਬ ਅਥਾਰਿਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਤਹਿਤ ਸੂਬੇ ਦੇ 14 ਹਜਾਰ ਤਾਲਾਬਾਂ ਦੇ ਪਾਣੀ ਨੂੰ ਓਪਚਾਰਿਤ ਕਰ ਹੋਰ ਕੰਮਾਂ ਲਈ ਵਰਤੋ ਕੀਤੀ ਜਾਵੇਗੀ| ਉਨਾਂ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਸਾਨੂੰ ਆਉਣ ਵਾਲੀ ਪੀੜੀਆਂ ਨੂੰ ਧਿਆਨ ਵਿਚ ਰੱਖ ਕੇ ਕੰਮ ਕਰਨਾ ਚਾਹੀਦਾ ਹੈ| ਉਨਾਂ ਨੇ ਚੰਗੇ ਸੰਸਕਾਰਾਂ ਦੇ ਨਾਲ-ਨਾਲ ਸਵੱਛਤਾ, ਵਾਤਾਵਰਨ ਵਰਗੇ ਕੰਮਾਂ ਨਾਲ ਜੋੜਨਾ ਚਾਹੀਦਾ ਹੈ| ਵਣ ਮਹਾ ਉਤਸਵ ਦੇ ਮੌਕੇ ‘ਤੇ 6ਵੀਂ ਤੋਂ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ ਲਈ ਪੋਧਾਗਿਰੀ ਪ੍ਰੋਗ੍ਰਾਮ ਦੇ ਤਹਿਤ 21 ਲੱਖ ਪੌਧੇ ਲਗਾਉਣ ਦਾ ਟੀਚਾ ਰੱਖਿਆ ਸੀ ਜਦੋਂ ਕਿ 30 ਸਤੰਬਰ ਤਕ ਬੱਚਿਆਂ ਵੱਲੋਂ 24 ਲੱਖ ਪੌਧੈ ਲਗਾਏ ਗਏ| ਮੁੱਖ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਵਿਵਾਦਾਂ ਵਿਚ ਰਹੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ-ਵੇ ਨੂੰ ਪਿਛਲੇ ਚਾਰ ਸਾਲਾਂ ਵਿਚ ਨਾ ਸਿਰਫ਼ ਪੂਰਾ ਕੀਤਾ ਹੈ ਸਗੋ ਇਸ ਐਕਸਪ੍ਰੈਸ-ਵੇ ਦੇ ਦੋਨੋ ਪਾਸੇ ਦਿੱਲੀ ਤੋਂ ਵੀ ਵੱਡਾ ਖੇਤਰ ਵਿਕਸਿਤ ਕੀਤਾ ਜਾਵੇਗਾ ਅਤੇ ਇਸ ਮਾਰਗ ਦੇ ਦੋਨੋ ਪਾਸੇ ਵਿਸ਼ਵ ਪੱਧਰ ਅੱਤਆਧੁਨਿਕ ਮੁੱਢਲੀਆਾਂ ਸਹੂਲਤਾਂ ਨਾਲ ਸੁਸਜਿਤ ਪੰਚਗ੍ਰਾਮ ਨਾਲ 5 ਸ਼ਹਿਰ ਵਿਕਸਿਤ ਕੀਤੇ ਜਾਣਗੇ| ਮੁੱਖ ਮੰਤਰੀ ਨੇ ਇਸ ਮੋਕੇ ‘ਤੇ 11 ਪੱਤਕਾਰਾਂ ਨੂੰ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਤਹਿਤ ਆਂਯੂਸ਼ਮਾਨ ਭਾਰਤ ਹਰਿਆਣਾ ਸਿਹਤ ਸੁਰੱਖਿਆ ਕਾਰਡ ਵੀ ਵੰਡੇ| ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਆਪਣੈ ਕੈਬੀਨਟ ਸਹਿਯੋਗੀਆਂ ਨਾਲ ਚਾਰ ਸਾਲਾਂ ਦੀ ਉਪਲੱਬਧੀਆਂ ‘ਤੇ ‘ਬੇਮਿਸਾਲ ਚਾਰ ਸਾਲ ਰਖਾ ਸੱਭਕਾ ਖਿਆਲ’ ਕਿਤਾਬ ਦੀ ਘੁੰਡ ਚੁਕਾਈ ਵੀ ਕੀਤੀ| ਇਸ ਮੌਕੇ ‘ਤੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ , ਖਜਾਨਾ ਮੰਤਰੀ ਕੈਪਟਨ ਅਭਿਮਨਿਊ, ਖੋਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ, ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ, ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ, ਉਦਸੋਗ ਮੰਤਰੀ ਵਿਪੁਲ ਗੋਇਲ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ, ਜਨ ਸਿਹਤ ਇੰਜੀਨੀਰਿੰਗ ਰਾਜ ਮੰਤਰੀ ਡਾ. ਬਨਵਾਰੀ ਲਾਲ, ਕਿਰਤ ਅਤੇ ਰੁ੦ਗਾਰ ਰਾਜ ਮੰਤਰੀ ਨਾਇਬ ਸਿੰਘ ਸੈਨੀ, ਸੰਸਦ ਰਤਨ ਲਾਲ ਕਟਾਰਿਆ, ਪੰਚਕੂਲਾ ਦੇ ਵਿਧਾਇਕ ਅਤੇ ਮੁੱਢ ਸਚੇਤਕ ਗਿਆਨਚੰਦ ਗੁਪਤਾ ਅਤੇ ਕਾਲਕਾ ਦੀ ਵਿਧਾਇਕ ਲਤਿਕਾ ਸ਼ਰਮਾ, ਮੁੱਖ ਸਕੱਤਰ ਡੀ.ਐਸ. ਢੇਸੀ, ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸਮੀਰ ਪਾਲ ਸਰੋ, ਮੀਡੀਆ ਸਲਾਹਾਕਾਰ ਰਾਜੀਵ ਜੈਨ, ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ|

VIA PUNJAB