- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਵਣ ਵਿਭਾਗ ਵਿਚ ਆਨਲਾਈਨ ਤਬਾਦਲਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ
ਚੰਡੀਗੜ – ਹਰਿਆਣਾ ਸਰਕਾਰ ਨੇ ਪਾਰਦਰਸ਼ਤਾ ਅਤੇ ਸੁਸ਼ਾਸਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਵੱਧਾਉਂਦੇ ਹੋਏ ਵਣ ਵਿਭਾਗ ਵਿਚ ਆਨਲਾਈਨ ਤਬਾਦਲਾ ਪ੍ਰਣਾਲੀ ਸ਼ੁਰੂ ਕੀਤੀ ਹੈ| ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇੱਥੇ ਵਣ ਵਿਭਾਗ ਦੇ 409 ਵਣ ਗਾਰਡਾਂ ਦੀ ਆਨਲਾਈਨ ਤਬਾਦਲਾ ਸੂਚੀ ਜਾਰੀ ਕਤੀ| ਇਸ ਮੌਕੇ ‘ਤੇ ਵਣ ਮੰਤਰੀ ਰਾਓ ਨਰਬੀਰ ਸਿੰਘ, ਮੁੱਖ ਸਕੱਤਰ ਡੀ.ਐਸ.ਢੇਸੀ, ਵਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਨ.ਰਾਏ ਅਤੇ ਪ੍ਰਧਾਨ ਮੁੱਖ ਵਣ ਸਰੰਖਣ ਡਾ.ਅਨਿਲ ਹੁਡਾ ਵੀ ਹਾਜਿਰ ਸਨ| ਤਬਾਦਲੇ ਕੀਤੇ ਗਏ 409 ਵਣ ਗਾਰਡਾਂ ਵਿਚੋਂ 154 ਵਣ ਗਾਰਡਾਂ ਨੂੰ ਸਟੇਸ਼ਨ ਦੀ ਆਪਣੀ ਪਹਿਲੀ ਪਹਿਲ ਅਨੁਸਾਰ ਅਤੇ 48, 35 ਅਤੇ 22 ਵਣ ਗਾਰਡ ਨੂੰ ਕ੍ਰਮਵਾਰ ਸਟੇਸ਼ਨ ਦੀ ਆਪਣੀ ਦੂਜੀ, ਤੀਜੀ ਅਤੇ ਚੌਥੀ ਸੀਨੀਆਰਿਟੀ ਅਨੁਸਾਰ ਪੋਸਟਿੰਗ ਮਿਲੀ ਹੈ| ਉਨਾਂ ਦਸਆਿ ਕਿ ਮੌਜ਼ੂਦਾ ਵਿਚ ਵਣ ਵਿਭਾਗ ਵਿਚ ਤੈਨਾਤ ਕੁਲ 664 ਵਣ ਗਾਰਡਾਂ ਵਿਚੋਂ ਆਨਲਾਈਨ ਸਿਸਟਮ ਵੱਲੋਂ ਤਬਾਦਲੇ ਲਈ 409 ਵਣ ਗਾਰਡਾਂ ਦੀ ਪਛਾਣ ਕੀਤੀ ਗਈ| ਤਬਾਦਲਾ ਨੀਤੀ ਅਨੁਸਾਰ ਜੋ ਵਣ ਗਾਰਡ ਮੌਜ਼ੂਦਾ ਪੋਸਟਿੰਗ ‘ਤੇ 30 ਮਹੀਨੇ ਤੋਂ ਵੱਧ ਜਾਂ ਉਸ ਜਿਲੇ ਵਿਚ 54 ਮਹੀਨੇ ਤੋਂ ਵੱਧ ਦਾ ਸਮਾਂ ਪੂਰਾ ਕਰ ਚੁੱਕੇ ਹਨ ਜਾਂ ਮੌਜ਼ੂਦਾ ਵਿਚ ਫੋਜਨ ਬੀਟ ਜਾਂ ਵਿਸ਼ੇਸ਼ ਡਿਊਟੀ ‘ਤੇ ਤੈਨਾਤ ਹਨ ਅਤੇ ਨਿਯੁਕਤੀ ਦੀ ਉਡੀਕ ਕਰ ਰਹੇ ਹਨ, ਉਨਾਂ ਨੂੰ ਤਬਾਦਲੇ ਲਈ ਪਾਤਰ ਮੰਨਿਆ ਗਿਆ ਹੈ|


