- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੌਨੀ ਮੱਸਿਆ ਤੇ 2 ਕਰੋੜ ਤੋਂ ਵੱਧ ਲੋਕਾਂ ਨੇ ਗੰਗਾ ਵਿੱਚ ਲਗਾਈ ਡੁੱਬਕੀ
ਪ੍ਰਯਾਗਰਾਜ – ਮੌਨੀ ਮੱਸਿਆ ਤੇ ਅੱਜ 2 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਇੱਥੇ ਕੁੰਭ ਮੇਲੇ ਵਿੱਚ ਗੰਗਾ ਅਤੇ ਸੰਗਮ ਵਿੱਚ ਆਸਥਾ ਦੀ ਡੁੱਬਕੀ ਲਗਾਈ| ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸ਼ਾਮ 6 ਵਜੇ ਤੱਕ ਇਕ ਕਰੋੜ ਤੋਂ ਵਧ ਲੋਕਾਂ ਨੇ ਇਸ਼ਨਾਨ ਕੀਤਾ ਸੀ ਅਤੇ ਐਤਵਾਰ ਦੀ ਰਾਤ 12 ਵਜੇ ਤੋਂ ਅੱਜ ਸਵੇਰੇ 7 ਵਜੇ ਤੱਕ ਇਕ ਕਰੋੜ ਤੋਂ ਵਧ ਲੋਕ ਇਸ਼ਨਾਨ ਕਰ ਚੁਕੇ ਹਨ| ਉਨ੍ਹਾਂ ਦੱਸਿਆ ਕਿ ਸੋਮਵਤੀ ਮੱਸਿਆ ਹੋਣ ਕਾਰਨ ਇਸ਼ਨਾਨ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਰਾਤ ਤੋਂ ਹੀ ਮੇਲਾ ਖੇਤਰ ਵਿੱਚ ਡਟੇ ਹੋਏ ਹਨ| ਅਧਿਕਾਰੀ ਨੇ ਦੱਸਿਆ ਕਿ ਸ਼ਾਮ ਤੱਕ 3-4 ਕਰੋੜ ਲੋਕਾਂ ਦੇ ਇਸ਼ਨਾਨ ਕਰਨ ਦੀ ਆਸ ਹੈ| ਮੌਨੀ ਮੱਸਿਆ ਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਦੀ ਆਸ ਹੋਣ ਦੇ ਮੱਦੇਨਜ਼ਰ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ| ਪੁਲੀਸ ਡਾਇਰੈਕਟਰ ਜਨਰਲ ਐਸ.ਐਨ. ਸਾਬਤ ਨੇ ਕਿਹਾ,”ਮਕਰ ਸੰਕ੍ਰਾਂਤੀ ਦੇ ਇਸ਼ਨਾਨ ਦੀ ਤੁਲਨਾ ਵਿੱਚ ਅਸੀਂ ਸੁਰੱਖਿਆ ਫੋਰਸਾਂ ਦੀ ਗਿਣਤੀ ਵਧਾ ਦਿੱਤੀ ਹੈ| ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦਾ ਵੀ ਅਭਿਆਸ ਕੀਤਾ ਗਿਆ ਹੈ| ਨਾਲ ਹੀ ਰੇਲਵੇ ਦੀ ਨਿਗਰਾਨੀ ਵਿਵਸਥਾ ਅਤੇ ਮੇਲੇ ਦੀ ਨਿਗਰਾਨੀ ਵਿਵਸਥਾ ਦਰਮਿਆਨ ਸਮਾਪਤੀ ਸਥਾਪਤ ਕੀਤੀ ਗਈ ਹੈ| ਆਈ.ਜੀ. (ਕੁੰਭ ਮੇਲਾ) ਕੇ.ਪੀ. ਸਿੰਘ ਨੇ ਦੱਸਿਆ ਸੀ,”ਸਾਰੇ ਮਹੱਤਵਪੂਰਨ ਮਾਰਗਾਂ ਤੇ ਨੀਮ ਫੌਜੀ ਫੋਰਸ ਤਾਇਨਾਤ ਕੀਤੇ ਹਨ| ਪ੍ਰਯਾਗਰਾਜ ਦੇ ਮੰਡਲਾਯੁਕਤ ਆਸ਼ੀਸ਼ ਗੋਇਲ ਨੇ ਕਿਹਾ,”ਅਸੀਂ ਭੀੜ ਕੰਟਰੋਲ, ਸਫ਼ਾਈ ਵਿਵਸਥਾ, ਡਾਕਟਰੀ ਵਿਵਸਥਾ ਲਈ ਸੰਬੰਧਤ ਵਿਭਾਗਾਂ ਨਾਲ ਬੈਠਕ ਕੀਤੀ ਹੈ| ਉਨ੍ਹਾਂ ਕਿਹਾ ਕਿ ਮੈਂ ਆਈ.ਜੀ. ਅਤੇ ਏ.ਡੀ.ਜੀ. ਨਾਲ ਨਗਰ ਦਾ ਹਵਾਈ ਸਰਵੇਖਣ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ| ਸਾਰੇ ਜਗ੍ਹਾ ਸਥਿਤੀ ਕੰਟਰੋਲ ਵਿੱਚ ਹੈ|


