ਸੰਘਣੀ ਧੁੰਦ ਨਾਲ ਢੱਕੀ ਦਿੱਲੀ, ਕਈ ਫਲਾਈਟਾਂ ਤੇ ਟਰੇਨਾਂ ਲੇਟ

ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਰਹਿੰਦੇ ਲੋਕਾਂ ਨੂੰ ਠੰਡ ਅਤੇ ਧੁੰਦ ਤੋਂ ਰਾਹਤ ਮਿਲੀ ਨਜ਼ਰ ਨਹੀਂ ਆ ਰਹੀ ਹੈ| ਅੱਜ ਜਦੋਂ ਲੋਕ ਉਠੇ ਤਾਂ ਆਸਮਾਨ ਧੁੰਦ ਦੀ ਸਫੈਦ ਚਾਦਰ ਨਾਲ ਢੱਕਿਆ ਹੋਇਆ ਸੀ ਅਤੇ ਦ੍ਰਿਸ਼ਟਤਾ (ਵਿਜ਼ੀਬਿਲਟੀ) ਨਾ ਦੇ ਬਰਾਬਰ ਸੀ| ਸੰਘਣੀ ਧੁੰਦ ਦੇ ਨਾਲ-ਨਾਲ ਪ੍ਰਦੂਸ਼ਣ ਦਾ ਪੱਧਰ ਵੀ ਡਿੱਗ ਗਿਆ| ਪ੍ਰਾਪਤ ਜਾਣਕਾਰੀ ਮੁਤਾਬਕ ਸੰਘਣੀ ਧੁੰਦ ਦੀ ਵਜ੍ਹਾ ਕਰ ਕੇ ਦਿੱਲੀ ਤੋਂ ਅਤੇ ਦਿੱਲੀ ਜਾਣ ਵਾਲੀਆਂ ਕੁਝ ਫਲਾਈਟਾਂ ਦੇਰੀ ਨਾਲ ਉਡਾਣ ਭਰ ਰਹੀਆਂ ਹਨ| ਦਿੱਲੀ ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਉਡਾਣਾਂ ਰੱਦ ਹੋਣ ਜਾਂ ਉਨ੍ਹਾਂ ਦੇ ਮਾਰਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ| ਦਿੱਲੀ ਵਿਚ ਜਹਾਜ਼ਾਂ ਦੇ ਉਡਾਣ ਭਰਨ ਲਈ ਰਨਵੇਅ ਤੇ ਘੱਟ ਤੋਂ ਘੱਟ 125 ਮੀਟਰ ਦ੍ਰਿਸ਼ਟਤਾ ਦੀ ਲੋੜ ਹੁੰਦੀ ਹੈ| ਇਸ ਤੋਂ ਇਲਾਵਾ ਦਿੱਲੀ ਤੋਂ ਕੁੱਲ 27 ਟਰੇਨਾਂ ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ| ਅੱਜ ਦਿੱਲੀ ਵਿੱਚ ਪਾਰਾ ਮੀਟਰ (ਪੀ. ਐਮ.) 2.5 ਦਾ ਪੱਧਰ 206 ਅਤੇ ਪੀ. ਐਮ. 10 ਦਾ ਪੱਧਰ 216 ਰਿਹਾ| ਇਹ ਦੋਵੇਂ ਹੀ ਖਰਾਬ ਸ਼੍ਰੇਣੀ ਵਿਚ ਆਉਂਦੇ ਹਨ| ਜਿਕਰਯੋਗ ਹੈ ਕਿ ਐਤਵਾਰ ਨੂੰ ਵੀ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਠੰਡ ਦਾ ਅਸਰ ਸੀ| ਮੌਸਮ ਵਿਭਾਗ ਨੇ ਅੱਜ ਸੰਘਣੀ ਧੁੰਦ ਛਾਏ ਰਹਿਣ ਦਾ ਅਨੁਮਾਨ ਜ਼ਾਹਰ ਕੀਤਾ ਸੀ|

VIA PUNJAB