ਨਾਜੀਰੀਅਨ ਔਰਤ 50 ਲੱਖ ਦੀ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ – ਥਾਣਾ ਕੰਟੋਨਮੈਂਟ ਦੀ ਪੁਲਸ ਵੱਲੋਂ ਬੀਤੀ 25 ਅਕਤੂਬਰ ਨੂੰ 800 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਸਮੱਗਲਰ ਅਨਿਲ ਕੁਮਾਰ ਪੁੱਤਰ ਸੁਰਿੰਦਰਪਾਲ ਵਾਸੀ ਪ੍ਰਤਾਪ ਨਗਰ ਛੇਹਰਟਾ ਅਤੇ ਸਾਹਿਲ ਸ਼ਰਮਾ ਪੁੱਤਰ ਸੁਰਿੰਦਰ ਸ਼ਰਮਾ ਵਾਸੀ ਕੋਟ ਖਾਲਸਾ ਦੇ ਕੋਲੋਂ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਮਗਰੋਂ ਉਨਾਂ ਦੀ ਨਿਸ਼ਾਨਦੇਹੀ ’ਤੇ ਇਨ੍ਹਾਂ ਸਮੱਗਲਰਾਂ ਨੂੰ ਹੈਰੋਇਨ ਸਪਲਾਈ ਕਰਨ ਵਾਲੀ ਦਿੱਲੀ ਵਾਸੀ ਇਕ ਨਾਜੀਰੀਅਨ ਔਰਤ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਇਸ ਔਰਤ ਨੂੰ ਪੁਲਸ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਤੋਂ ਉਸ ਵੇਲੇ ਕਾਬੂ ਕੀਤਾ ਗਿਆ, ਜਦੋਂ ਉਹ 100 ਗ੍ਰਾਮ ਹੈਰੋਇਨ ਦੀ ਸਪਲਾਈ ਕਰਨ ਜਾ ਰਹੀ ਸੀ। ਏ.ਡੀ.ਸੀ.ਪੀ.-2 ਲਖਬੀਰ ਸਿੰਘ ਨੇ ਦੱਸਿਆ ਕਿ ਸਮਗਲਰ ਔਰਤ ਇਹ ਹੈਰੋਇਨ ਦਿੱਲੀ ਦੇ ਇਕ ਹੋਰ ਸਮਗਲਰ ਕੋਲੋਂ ਖਰੀਦ ਕੇ ਲਿਆਈ ਸੀ। ਪੁਲਿਸ ਨੇ 2 ਹੋਰ ਸਮਗਲਰ ਵੀ ਕਾਬੂ ਕੀਤੇ ਹਨ।

VIA PUNJAB