ਮੰਗਲ ਗ੍ਰਹਿ ਦਾ ਚੱਕਰ ਕੱਟ ਰਹੇ ਨਾਸਾ ਦੇ ਜਹਾਜ਼ ‘ਮਾਵੇਨ’ ਨੇ ਭੇਜੀ ਸੈਲਫੀ

ਵਾਸ਼ਿੰਗਟਨ – ਲਾਲ ਗ੍ਰਹਿ ਕਹੇ ਜਾਣ ਵਾਲੇ ਮੰਗਲ ਗ੍ਰਹਿ ਦੇ ਉੱਪਰਲੇ ਵਾਯੂਮੰਡਲ ਦਾ ਅਧਿਐਨ ਕਰਨ ਲਈ ਉਸ ਦਾ ਚੱਕਰ ਲਗਾ ਰਹੇ ਨਾਸਾ ਦੇ ਇਕ ਜਹਾਜ਼ ‘ਮਾਵੇਨ’ ਨੇ ਚਾਰ ਸਾਲ ਪੂਰੇ ਹੋਣ ‘ਤੇ ਆਪਣੀ ਇਕ ਸੈਲਫੀ ਧਰਤੀ ‘ਤੇ ਭੇਜੀ ਹੈ। ਇਹ ਤਸਵੀਰ ਇਮੈਜਿੰਗ ਅਲਟ੍ਰਾਵਾਇਲੇਟ ਸਪੇਕਟੋਗ੍ਰਾਫ ਯੰਤਰ ਦੀ ਮਦਦ ਨਾਲ ਲਈ ਗਈ ਹੈ। ਇਹ ਯੰਤਰ ਮੰਗਲ ਗ੍ਰਹਿ ਦੇ ਉੱਪਰਲੇ ਵਾਤਾਰਵਰਣ ‘ਚ ਅਲਟਰਾਵਾਇਲਟ ਐਮੀਸ਼ਨਜ਼ ਦੀਆਂ ਤਸਵੀਰਾਂ ਖਿੱਚਦਾ ਹੈ। ਨਾਸਾ ਨੇ ਇਕ ਬਿਆਨ ‘ਚ ਦੱਸਿਆ ਕਿ ਕੁੱਲ 21 ਤਰ੍ਹਾਂ ਦੀ ਸੈਲਫੀਆਂ ਲਈ ਗਈਆਂ ਹਨ। ਮਾਵੇਨ ਮਿਸ਼ਨ ਨੂੰ ਧਰਤੀ ਤੋਂ 18 ਨਵੰਬਰ, 2013 ਨੂੰ ਲਾਂਚ ਕੀਤਾ ਗਿਆ ਸੀ। ਇਹ ਮੰਗਲ ਗ੍ਰਹਿ ਦੀ ਪੰਧ ‘ਚ 21 ਸਤੰਬਰ, 2014 ਨੂੰ ਪੁੱਜਾ ਸੀ।

VIA PUNJAB