ਮੰਧਾਨਾ ਬੱਲੇਬਾਜ਼ੀ ਵਿੱਚ ਚੌਥੇ ਨੰਬਰ ’ਤੇ ਪੁੱਜੀ

ਭਾਰਤੀ ਸਟਾਰ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਅੱਜ ਜਾਰੀ ਬੱਲੇਬਾਜ਼ਾਂ ਦੀ ਤਾਜ਼ਾ ਆਈਸੀਸੀ ਮਹਿਲਾ ਟੀ-20 ਕੌਮਾਂਤਰੀ ਦਰਜਾਬੰਦੀ ਵਿੱਚ ਤਿੰਨ ਦਰਜਿਆਂ ਦੇ ਫ਼ਾਇਦੇ ਨਾਲ ਚੌਥੇ ਸਥਾਨ ’ਤੇ ਪਹੁੰਚ ਗਈ, ਜਦਕਿ ਜੇਮੀਮ੍ਹਾ ਰੌਡਰਿਗਜ਼ ਸੱਤਵੇਂ ਨੰਬਰ ’ਤੇ ਖਿਸਕ ਗਈ। ਹਰਮਨਪ੍ਰੀਤ ਕੌਰ ਬੱਲੇਬਾਜ਼ਾਂ ਦੀ ਸੂਚੀ ਵਿੱਚ ਨੌਵੇਂ ਸਥਾਨ ’ਤੇ ਬਰਕਰਾਰ ਹੈ।ਗੇਂਦਬਾਜ਼ਾਂ ਦੀ ਸੂਚੀ ਵਿੱਚ ਪੂਨਮ ਯਾਦਵ ਛੇ ਦਰਜੇ ਖਿਸਕ ਕੇ ਚੋਟੀ ਦੇ ਦਸ ’ਚੋਂ ਬਾਹਰ ਹੋ ਗਈ ਅਤੇ ਹੁਣ 12ਵੇਂ ਨੰਬਰ ’ਤੇ ਹੈ। ਆਈਸੀਸੀ ਨੇ ਬਿਆਨ ਵਿੱਚ ਕਿਹਾ ਕਿ ਨਿਊਜ਼ੀਲੈਂਡ ਦੀ ਤੀਜੇ ਨੰਬਰ ਦੀ ਖਿਡਾਰਨ ਸੂਜ਼ੀ ਬੇਟਸ ਨੇ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਉਸ ਦੀ ਸਾਥੀ ਅਤੇ ਕਪਤਾਨ ਸੋਫ਼ੀ ਦੇਵਿਨੇ ਚਾਰ ਦਰਜੇ ਦੀ ਛਾਲ ਮਾਰ ਕੇ ਦੂਜੇ ਨੰਬਰ ’ਤੇ ਪਹੁੰਚ ਗਈ।

VIA PUNJAB