- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰੱਖਿਆ ਸਹਾਇਤਾ ਮੁਹੱਈਆ ਕਰਵਾਏਗਾ ਅਮਰੀਕਾ
ਵਾਸ਼ਿੰਗਟਨ – ਅਮਰੀਕਾ ਦੇ ਰੱਖਿਆ ਵਿਭਾਗ ਨੇ ਕਿਹਾ ਕਿ ਉਹ ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰਾਸ਼ੀ ਮੁਹੱਈਆ ਕਰਵਾਏਗਾ ਤਾਂ ਕਿ ਪ੍ਰਭਾਵਿਤ ਇਸ ਦੇਸ਼ ਨੂੰ ਫੌਜੀ ਰੱਖਿਆ ਸਮਰਥਾਵਾਂ ਵਧਾਉਣ ‘ਚ ਮਦਦ ਮਿਲ ਸਕੇ। ਇਹ ਰਾਸ਼ੀ ਪੈਂਟਾਗਨ ਵਲੋਂ ਯੂਕ੍ਰੇਨ ਨੂੰ ਦਿੱਤੀ ਜਾ ਰਹੀ ਲੜੀਵਾਰ ਸਹਾਇਤਾ ਦਾ ਹਿੱਸਾ ਹੈ, ਜੋ ਕਿ 2014 ਤੋਂ ਇਕ ਅਰਬ ਤੋਂ ਜ਼ਿਆਦਾ ਹੋ ਗਈ ਹੈ। ਯੂਕ੍ਰੇਨ ਆਪਣੇ ਰੂਸੀ ਭਾਸ਼ੀ ਪੂਰਬੀ ਖੇਤਰਾਂ ਦੋਨੇਤਸ ਤੇ ਲੁਗਾਂਸਕ ‘ਚ ਵੱਖਵਾਦੀ ਉਗਰਵਾਦ ਦੇ ਖਿਲਾਫ ਲੜ ਰਿਹਾ ਹੈ। ਪੈਂਟਾਗਨ ਨੇ ਆਪਣੇ ਇਕ ਬਿਆਨ ‘ਚ ਕਿਹਾ ਕਿ ਇਸ ਰਾਸ਼ੀ ਨਾਲ ਉਪਕਰਨ ਮੁਹੱਈਆ ਹੋਣਗੇ, ਜਿਸ ਨਾਲ ਕਿ ਯੂਕ੍ਰੇਨ ‘ਚ ਚੱਲ ਰਹੀ ਸਿਖਲਾਈ ਤੇ ਸੰਚਾਲਾਤਮਕ ਲੋੜਾਂ ਨੂੰ ਬਲ ਮਿਲੇਗਾ। ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਬੈਠਕ ਤੋਂ ਕੁਝ ਦਿਨ ਬਾਅਦ ਕੀਤਾ ਗਿਆ ਹੈ।


