- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਜਨੀਤੀ ਨੂੰ ਜਾਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਨਗਰ ਨਿਗਮਾਂ ਦੇ ਹਾਲ ਹੀ ਵਿਚ ਹੋਏ ਮੇਅਰ ਚੋਣਾਂ ਵਿਚ ਉਨਾਂ ਦੀ ਜਾਤੀਗਤ ਟਿਪਣੀ ਨੂੰ ਗਲਤ ਤਰਾ ਨਾਲ ਪੇਸ਼ ਕੀਤਾ ਗਿਆ, ਹਰ ਵਿਅਕਤੀ ਦੀ ਜਨਮ ਤੋਂ ਹੀ ਕੋਈ ਨਾ ਕੋਈ ਜਾਤੀ ਹੁੰਦੀ ਹੈ, ਇਸ ਲਈ ਰਾਜਨੀਤੀ ਨੂੰ ਜਾਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ| ਚੋਣਾਂ ਵਿਚ ਜਿੱਤ ਤਾਂ ਸਾਰਿਆਂ ਨੂੰ ਚੰਗੀ ਲਗਦੀ ਹੈ| ਉਨਾਂ ਨੇ ਕਿਹਾ ਕਿ ਲੋਕ ਸਭਾ ਤੇ ਵਿਧਾਨ ਸਭਾ ਚੋਣ ਹਰਿਆਣਾ ਵਿਚ ਇਕੱਠੇ ਨਹੀਂ ਹੋਣਗੇ|ਮੁੱਖ ਮੰਤਰੀ ਨੇ ਇਹ ਗੱਲ ਅੱਜ ਕਰਨਾਲ ਮਿਨੀ ਸਕੱਤਰੇਤ ਤੋਂ ਸਾਰੇ 22 ਜਿਲਿਆ ਵਿਚ ਵੀਡੀਓ ਕੰਨਫ਼੍ਰੈਂਸਿੰਗ ਰਾਹੀਂ ਅੰਤੋਂਦੇਯ ਸਰਲ ਕੇਂਦਰਾਂ ਦਾ ਉਦਘਾਟਨ ਕਰਨ ਬਾਅਦ ਪੱਤਰਕਾਰ ਸਮੇਲਨ ਵਿਚ ਉਨਾਂ ਤੋਂ ਕਾਂਗਰਸ ਵਿਧਾਇਕ ਕੁਲਦੀਪ ਸ਼ਰਮਾ ਵੱਲੋਂ ਪਿਛਲੀ ਦਿਨਾਂ ਦਿੱਤੇ ਗਏ ਨਗਰ ਨਿਗਮਾਂ ਦੇ ਚੋਣ ਵਿਚ ਉਨਾਂ ਵੱਲੋਂ ਕੀਤੀ ਗਈ ਜਾਤੀਗਤ ਟਿਪਣੀ ਦੇ ਬਾਰੇ ਵਿਚ ਉਨਾਂ ਨੇ ਇਹ ਗਲ ਕਹੀ| ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਇਕੱਠਾ ਕਰਾਉਣ ਦਾ ਇਕ ਮਾਹੌਲ ਤਿਆਰ ਕੀਤਾ ਜਾ ਰਿਹਾ ਸੀ, ਇਸ ਦੇ ਲਈ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਆਪਣੀ ਰਾਏ ਦੇਣੀ ਹੋਵੇਗੀ ਅਤੇ ਸਦਨ ਵਿਚ ਬਿੱਲ ਪਾਰਿਤ ਕਰਨਾ ਹੋਵੇਗਾ| ਜਿੱਥੇ ਤਕ ਹਰਿਆਣਾ ਦਾ ਸਬੰਧ ਹੈ ਚੋਣ ਆਪਣੇ ਨਿਰਧਾਰਿਤ ਸਮੇਂ ‘ਤੇ ਹੀ ਹੋਣਗੇ, ਜੇ ਕੇਂਦਰੀ ਚੋਣ ਕਮਿਸ਼ਨ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਸਰਕਾਰ ਇਕੱਠੇ ਚੋਣ ਲਈ ਤਿਆਰ ਹੈ| ਉਨਾਂ ਨੇ ਕਿਹਾ ਕਿ ਸਾਲ 2024 ਦੇ ਆਮ ਚੋਣ ਪੂਰੇ ਦੇ ਸ਼ ਵਿਚ ਇਕੱਠੇ ਕਰਾਉਣ ਦੀ ਸੰਭਾਵਨਾ ਬਣ ਸਕਦੀ ਹੈ|ਕਰਨਾਲ ਵਿਚ ਮਾਰੂਤੀ ਕੰਪਨੀ ਵੱਲੋਂ ਆਪਣੀ ਇਕਾਈ ਸਥਾਪਿਤ ਕਰਨ ਦੇ ਸਬੰਧ ਵਿਚ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਰੁਤੀ ਕੰਪਨੀ ‘ਤੇ ਨਿਰਭਰ ਹੈ, ਸਰਕਾਰ ਵੱਲੋਂ ਮਾਰੂਤੀ ਕੰਪਨੀ ਨੂੰ ਗੁਰੂਗ੍ਰਾਮ ਵਿਚ 2, ਸਮਾਲਖਾ, ਫ਼ਰੀਦਾਬਾਦ ਤੇ ਕਰਨਾਲ ਵਿਚ 1-1 ਸਥਾਨ ਦੀ ਪੇਸ਼ਕਸ਼ ਕੀਤੀ ਗਈ ਹੈ| ਰੋਹਿੰਗਿਆ ਮੁਸਲਮਾਨਾ ਦੇ ਸਬੰਧ ਵਿਚ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਮੁੱਦਾ ਹੈ, ਜਿੱਥੇ ਤਕ ਹਰਿਆਣਾ ਦਾ ਸਵਾਲ ਹੈ ਗ੍ਰਹਿ ਵਿਭਾਗ ਵੱਲੋਂ ਰੋਹਿੰਗਿਆ ਮੁਸਲਮਾਨਾਂ ਲਈ ਰਹਿਣ ਦੀ ਅਸਥਾਈ ਵਿਵਸਥਾ ਕੀਤੀ ਗਈ ਹੈ|ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੀ ਦੋ ਮਹਾਨ ਵਿਭੁਤੀਆਂਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਈ ਤੇ ਮਹਾਨਮਾ ਮਦਨ ਮੋਹਨ ਮਾਲਵੀਯ ਦਾ ਜਨਮਦਿਨ ਵੀ ਹੈ ਅਤੇਪੂਰੇ ਦੇਸ਼ ਵਿਚ ਅੱਜ ਸੁਸਾਸ਼ਨ ਦਿਵਸ ਪ੍ਰੋਗ੍ਰਾਮ ਆਯੋਜਿਤ ਕੀਤੇ ਜਾ ਬਹੇ ਹਨ, ਉਸ ਹੀ ਕੜੀ ਵਿਚ ਅੱਜ ਹਰਿਆਣਾ ਵਿਚ ਵੀ 37 ਵਿਭਾਗਾਂ ਦੀ 485 ਸੇਵਾਵਾਂ ਤੇ ਯੋਜਨਾਵਾਂ ਦੀ ਆਨਲਾਇਨ ਸ਼ੁਰੂਆਤ ਕੀਤੀ ਗਈ ਹੈ| ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰ ਜਿਲੇ ਤੋਂ ਸਰਲ ਕੇਂਦਰਾਂ ਦਾ ਫ਼ੀਡਬੈਕ ਲਿਆ ਜਾਵੇਗਾ ਅਤੇ ਵਿਸ਼ੇਸ਼ ਪ੍ਰਦਰਸ਼ਨ ਕਰਨ ਵਾਲਿਆਂ ਨੁੰ ਸਨਮਾਨਿਤ ਵੀ ਕੀਤਾ ਜਾਵੇਗਾ| ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਹਰਿਆਣਾ ਪੱਤਰਕਾਰ ਸੰਘ ਦੀ ਪੱਤਰਕਾਰਿਤਾ ਹਰਿਆਣਾ ਪੱਤਰਕਾਰ ਸੰਘ ਪ੍ਰਗਤੀ ਦੇ ਪੱਥ ‘ਤੇ ਦੀ ਘੁੰਡ ਚੁਕਾਈ ਵੀ ਕੀਤੀ| ਸੰਘ ਦੇ ਚੇਅਰਮੈਨ ਕੇ.ਵੀ ਪੰਡਿਤ ਨੇ ਮੁੱਖ ਮੰਤਰੀ ਦੇ ਸਾਹਮਣੇ ਪੱਤਰਕਾਰਾਂ ਦੀ ਕੁੱਝ ਮੰਗਾਂ ਵੀ ਚੁੱਕੀਆਂ|


