- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਯੋਜਨਾਵਾਂ ਦੀ ਜਾਣਕਾਰੀ ਦੇ ਲਈ ਲਾਂਚ ਕੀਤੇ ਗਏ ਉਮੰਗ ਐਪ ਦੀ ਤਰਜ ‘ਤੇ ਰਾਜ ਵਿਚ ਵੀ ਸਰਲ ਐਪ ਲਾਂਚ ਕੀਤਾ ਜਾਵੇਗਾ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਯੋਜਨਾਵਾਂ ਦੀ ਜਾਣਕਾਰੀ ਦੇ ਲਈ ਲਾਂਚ ਕੀਤੇ ਗਏ ਉਮੰਗ ਐਪ ਦੀ ਤਰਜ ‘ਤੇ ਰਾਜ ਵਿਚ ਵੀ ਸਰਲ ਐਪ ਲਾਂਚ ਕੀਤਾ ਜਾਵੇਗਾ ਅਤੇ ਇਸ ਦਿਸ਼ਾ ਵਿਚ ਜਲਦੀ ਹੀ ਕਦਮ ਚੁੱਕੇ ਜਾਣਗੇ| ਮੁੱਖ ਮੰਤਰੀ ਨੇ ਅੱਜ ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਈ ਦੇ ਜਨਮ ਦਿਨ ਦੇ ਦੇਸ਼ਭਰ ਵਿਚ ਆਯੋਜਿਤ ਸੁਸਾਸ਼ਨ ਦਿਵਸ ਪ੍ਰੋਗ੍ਰਾਮਾਂ ਦੇ ਤਹਿਤ ਕਰਨਾਲ ਤੋਂ ਸਾਰੇ ਜਿਲਾ ਮੁੱਖ ਦਫ਼ਤਰਾਂ ਲਈ 22 ਅੰਤੋਂਦੇਯ ਸਰਲ ਕੇਂਦਰਾਂ ਦਾ ਉਦਘਾਟਨ ਕਰਨ ਦੌਰਾਨ ਵੀਡੀਓ ਕੰਨਫ਼੍ਰੈਸਿੰਗ ਰਾਹੀਂ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰ ਓਮ ਪ੍ਰਕਾਸ਼ ਧਨਖੜ ਦੇ ਸੁਝਾਅ ਦੇਣ ਦੇ ਬਠਅਦ ਕਹੀ| ਉਨਾਂ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਦਾ ਸੁਝਾਅ ਚੰਗਾ ਹੈ| ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਵਿਜਨ ਨੂੰ ਅੱਗੇ ਵਧਾਉਂਦੇ ਹੋਏ ਡਿਜੀਟਲ ਹਰਿਆਣਾ ਦੇ ਤਹਿਤ ਅੱਜ ਕਰਨਾਲ ਦੇ ਮਿਨੀ ਸਕੱਤਰੇਤ ਤੋਂ ਵੀਡੀਓ ਕੰਨਫ਼੍ਰੈਸਿੰਗ ਰਾਹੀਂ 37 ਵਿਭਾਗਾਂ ਦੀ 485 ਯੋਜਨਾਵਾਂ ਤੇ ਸੇਵਾਵਾਂ ਲਾਂਚ ਕਰ ਵਿਵਸਥਾ ਬਦਲਾਅ ਰਾਹੀਂ ਲੋਕਾਂ ਨੁੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸਰਲ ਸੁਸਾਸ਼ਨ ਦੇਣ ਦੀ ਆਪਣੀ ਵਚਨਬੱਧਤਾ ਦਾ ਉਦਾਹਰਣ ਪੇਸ਼ ਕੀਤਾ ਹੈ| ਇਸ ਦੇ ਨਾਲ ਹੀ ਹਰਿਆਣਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ, ਜਿੱਥੇ ਗ੍ਰਾਮੀਣ ਖੇਤਰਾਂ ਵਿਚ 4000 ਅਟਲ ਸੇਵਾ ਕੇਂਦਰ, ਜਿਲਾ ਮੁੱਖ ਦਫ਼ਤਰਾਂ ‘ਤੇ 22, ਸਬ ਡਿਵੀਜਨ ਪੱਧਰ ‘ਤੇ 51 ਅਤੇ ਤਹਿਸੀਲ ਪੱਧਰ ‘ਤੇ 20 ਅੰਤੋਂਦੇਯ ਸਰਲ ਕੇਂਦਰਾ ਰਾਹੀਂ ਇੰਨੇ ਵੱਡੇ ਪੱਧਰ ‘ਤੇ ਆਨਲਾਇਨ ਸੇਵਾਵਾਂ ਇਕੱਠਾ ਸ਼ੁਰੂ ਕੀਤੀਆਂ|ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ, ਇਸ ਦੇ ਲਈ ਸਰਕਾਰ ਬਣਦੇ ਹੀ 25 ਦਸੰਬਰ, 2014 ਨੂੰ ਸੁਸਾਸ਼ਨ ਦਿਵਸ ਦੇ ਮੌਕੇ ‘ਤੇ ਆਨਲਾਇਨ ਈ-ਰਜਿਸਟਰੀ ਸੇਵਾਵਾਂ ਸ਼ੁਰੂ ਕੀਤੀਆਂ ਸਨ ਅਤੇ ਉਸ ਸਮੇਂ ਇਹ ਮੁਸ਼ਕਲ ਕੰਮ ਲਗ ਰਿਹਾ ਸੀ, ਪਰ ਹਰਿਆਣਾ ਸੂਚਨਾ ਤਕਨਾਲੋਜੀ ਵਿਭਾਗ, ਕੌਮੀ ਸੂਚਨਾ ਵਿਗਿਆਨ ਕੇਂਦਰ, ਹਾਟ੍ਰੋਨ ਅਤੇ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀ ਅਤੇ ਜਿਲਾ ਡਿਪਟੀ ਕਮਿਸ਼ਨਰਾਂ ਦੀ ਕੜੀ ਮੇਹਨਤ ਤੇ ਸੇਵਾ ਭਾਵ ਨਾਲ ਕੰਮ ਕਰਨ ਦੀ ਲਗਨ ਨੇ ਇਸ ਨੂੰ ਹਕੀਕਤ ਵਿਚ ਬਦਲਿਆ ਹੈ ਅਤੇ ਹਰਿਆਣਾ ਨੂੰ ਦੇਸ਼ ਦੇ ਸਾਹਮਣੇ ਇਕ ਉਦਾਹਰਣ ਵਜੋ ਪੇਸ਼ ਕੀਤਾ ਹੈ| ਇਸ ਦੇ ਲਈ ਮੁੱਖ ਮੰਤਰੀ ਨੇ ਪੂਰੀ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ|ਵੀਡੀਓ ਕੰਨਫ਼੍ਰੈਂਸਿੰਗ ਰਾਹੀਂ ਡਿਪਟੀ ਕਮਿਸ਼ਨਰਾਂ ਦੇ ਨਾਲ ਗਲਬਾਤ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਰਲ ਕੇਂਦਰਾਂ ਲਈ ਕਾਫ਼ੀ ਥਾਂ ਉਪਲੱਬਧ ਹੋਣੀ ਚਾਹੀਦੀ ਹੈ ਅਤੇ ਸਾਰੀ ਯੋਜਨਾਵਾਂ ਤੇ ਸੇਵਾਵਾਂ ਨੂੰ ਬੋਰਡ ‘ਤੇ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਅਸਹੂਲਤ ਨਾ ਹੋਵੇ| ਮੁੱਖ ਮੰਤਰੀ ਨੇ ਅੰਤੋਦੇਯ ਸੇਵਾ ਹੈਲਪ ਲਾਇਨ ਦਾ ਉਦਘਾਟਨ ਕੀਤਾ ਅਤੇ ਟੋਲ ਫ਼ਰੀ ਨੰਬਰ 1800-2000-023 ਆਪਣੇ ਮੋਬਾਇਲ ਤੋਂ ਡਾਇਲ ਵੀ ਕੀਤਾ ਅਤੇ ਰਾਸ਼ਨ ਕਾਰਡ ਬਨਵਾਉਣ ਲਈ ਜਰੂਰੀ ਦਸਤਾਵੇਜਾਂ ਦੀ ਜਾਣਕਾਰੀ ਹੈਲਪ ਲਾਇਨ ਨੰਬਰ ‘ਤੇ ਜਾਨਨੀ ਚਾਹੀ ਤਾਂ ਮੁੱਖ ਮੰਤਰੀ ਨੂੰ ਜਾਣੂ ਕਰਾਇਆ ਗਿਆ ਕਿ ਰਾਸ਼ਨ ਕਾਰਡ ਬਨਵਾਉਣ ਲਈ ਆਧਾਰ ਕਾਰਡ, ਰਿਹਾਇਸ਼ੀ ਪ੍ਰਮਾਣ ਪੱਤਰ ਅਤੇ ਪਰਿਵਾਰ ਦਾ ਗਰੁੱਪ ਫ਼ੋਟੋ ਸਰਲ ਕੇਂਦਰ ‘ਤੇ ਲਿਆਉਣੇ ਹੋਣਗੇ|ਝੱਜਰ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਸੁਝਾਅ ਦਿੱਤਾ ਕਿ ਸਾਰੀ ਯੌਜਨਾਵਾਂ ਦੀ ਜਾਣਕਾਰੀ ਲਈ ਸਰਲ ਐਪ ਲਾਂਚ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕ ਆਪਣੇ ਸਮਾਰਟ ਫ਼ੋਨ ‘ਤੇ ਘਰ ਬੈਠੇ ਹੀ ਇਸ ਦੀ ਜਾਣਕਾਰੀ ਲੈ ਸਕਣ, ਇਸ ਤੋਂ ਇਲਾਵਾ, ਕੇਂਦਰਾਂ ‘ਤੇ ਤੈਨਾਤ ਕਰਮਚਾਰੀਆਂ ਵਿਚ ਸੇਵਾ ਭਾਵ ਵੱਧ ਹੋਣਾ ਚਾਹੀਦਾ ਹੈ, ਉਨਾਂ ਨੂੰ ਹਰ ਮਹੀਨੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਚੰਗੇ ਕਰਮਚਾਰੀਆਂ ਦੀ ਫ਼ੋਟੋ ਵੀ ਅਜਿਹੇ ਕੇਂਦਰਾਂ ‘ਤੇ ਪ੍ਰਦਰਸ਼ਿਤ ਕੀਤੀ ਜਾਣੀ ਚਾਹੀਦੀ ਹੈ| ਨਾਲ ਹੀ ਕਰਮਚਾਰੀਆਂ ਦਾ ਜਰੂਰੀ ਸਿਖਲਾਈ ਪ੍ਰੋਗ੍ਰਾਮ ਵੀ ਚਲਾਇਆ ਜਾਣਾ ਚਾਹੀਦਾ ਹੈ| ਇਸ ਤਰਾ ਭਿਵਾਨੀ ਤੋਂ ਸੰਸਦ ਧਰਮਵੀਰ ਨੇ ਗ੍ਰਾਮੀਣ ਵਿਕਾਸ ਅਤੇ ਮਾਲ ਵਿਭਾਗ ਦੀ ਰਜਿਟਰੀ ਵੀ ਸਰਲ ਕੇਂਦਰਾਂ ਨਾਲ ਜੋੜੀ ਜਾਣੀ ਚਾਹੀਦੀ ਹੈ| ਗੁਰੂਗ੍ਰਾਮ ਤੋਂ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ, ਸਿਰਸਾ ਤੋਂ ਜਨਤਕ ਸਮੱਗਰੀ ਬਿਊਰੋ ਦੇ ਚੇਅਰਮੈਨ ਤੇ ਵਿਧਾਇਕ ਡਾ. ਕਮਲ ਗੁਪਤਾ, ਨੁੰਹ ਤੋਂ ਭਾਜਪਾ ਨੇਤਾ ਸੰਜੈ ਸਿੰਘ, ਪੰਚਕੂਲਾ ਤੋਂ ਵਿਧਾਇਕ ਗਿਆਨ ਚੰਦ ਗੁਪਤਾ ਨੇ ਮੁੱਖ ਮੰਤਰੀ ਨਾਲ ਵਿਚਾਰ ਸਾਂਝੇ ਕੀਤੇ| ਉਨਾਂ ਨੇ ਕਿਹਾ ਕਿ ਪਾਰਦਰਸ਼ੀ, ਸਸਤੀ ਤੇ ਘੱਟ ਸਮੇਂ ਵਿਚ ਸਾਸ਼ਨ ਵਜੋ ਸੁਸਾਸ਼ਨ ਦੇ ਕੇ ਵਿਵਸਥਾ ਨਾਲ ਵਿਚੌਲਿਆਂ ਨੂੰ ਖਤਮ ਕਰਨਾ ਉਨਾਂ ਦਾ ਟੀਚਾ ਹੈ ਅਤੇ ਉਨਾਂ ਨੂੰ ਖੁਸ਼ੀ ਹੈ ਕਿ ਪਿਛਲੇ ਚਾਰ ਸਾਲਾਂ ਵਿਚ ਹਰਿਆਣਾ ਨੇ ਇਸ ਦਿਸ਼ਾ ਵਿਚ ਬਹੁਤ ਤਰੱਕੀ ਕਰ ਦੇਸ਼ ਵਿਚ ਉਦਾਹਰਣ ਪੇਸ਼ ਕੀਤਾ ਹੈ|ਮੁੱਖ ਮੰਤਰੀ ਨੇ ਕਿਹਾ ਕਿ ਅੱਜ ਬਾਅਦ ਦੁਪਹਿਰ 2 ਵਜੇ ਬਲਾਕ ਤੇ ਤਹਿਸੀਲ ਪੱਧਰ ‘ਤੇ ਸਬੰਧਿਤ ਜਨਪ੍ਰਤੀਨਿਧੀ ਸਰਲ ਕੇਂਦਰਾਂ ਦੇ ਉਦਘਾਟਨ ਮੌਕੇ ‘ਤੇ ਮੌਜੂਦ ਰਹਿਣਗੇ| ਉਨਾਂ ਨੇ ਕਿਹਾ ਕਿ ਸੀ.ਐਮ. ਵਿੰਡੋ ਦੀ ਤਰਜ ‘ਤੇ ਰੋਜਾਨਾ ਸਰਲ ਕੇਂਦਰਾਂ ‘ਤੇ ਦਿੱਤੀ ਜਾਣ ਵਾਲੀ ਸੇਵਾਵਾਂ ਤੇ ਯੋਜਨਾਵਾਂ ਦੀ ਮੁੱਖ ਦਫ਼ਤਰ ਚੰਡੀਗੜਤੋਂ ਮੋਨੀਟਰਿੰਗ ਵੀ ਕੀਤੀ ਜਾਵੇਗੀ| ਉਨਾਂ ਨੇ ਸਾਝੀ ਸੇਵਾ ਕੇਂਦਰਾਂ ਵਿਚ ਕੰਮ ਕਰ ਰਹੇ ਵੀ.ਐਲ.ਈ. ਤੋਂ ਅਪੀਲ ਕੀਤੀ ਕਿ ਉਹ ਗ੍ਰਾਮੀਣਾ ਨੂੰ ਵੱਧ ਤੋਂ ਵੱਧ ਆਨਲਾਇਨ ਸੇਵਾਵਾਂ ਬਾਰੇ ਜਾਣਕਾਰੀ ਦੇਣ ਤਾਂ ਜੋ ਉਨਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ|ਮੁੱਖ ਮੰਤਰੀ ਨੇ 9.9 ਸਰਲ ਅੰਕ ਾਸਲ ਕਰ ਨਵੀਂ ਸ੍ਰਿਜਿਤ ਜਿਲੇ ਚਰਖੀ ਦਾਦਰੀ ਪ੍ਰਸਾਸ਼ਨ ਨੁੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ ਹਨ| ਸਰਲ ਅੰਕਾਂ ਵਿਚ ਕਰਨਾਲ ਤੇ ਪਾਣੀਪਤ ਦੂਸਰੇ, ਕੁਰੂਕਸ਼ੇਤਰ ਤੀਸਰੇ, ਸਿਰਸਾ ਚੌਥੇ, ਸੋਨੀਪਤ ਪੰਜਵੇਂ ਤੇ ਰੋਹਤਕ ਛੇਵੇਂ ਸਥਾਨ ‘ਤੇ ਰਹੇ|ਮੁੱਖ ਮੰਤਰੀ ਨੁੰ ਜਾਣੂ ਕਰਾ ਕੇ ਅੰਤੋਦੇਯ ਸਰਲ ਕੇਦਰਾਂ ਦੀ ਮੋਨੀਟਰਿੰਗ ਦੇ ਤਹਿਤ ਵਿਭਾਗਾਂ ਤੇ ਜਿਲਿਆਂ ਨੂੰ ਉਨਾਂ ਦੇ ਕੰਮ ਪ੍ਰਦਰਸ਼ਨ ਆਧਾਰ ‘ਤੇ ਰੈਂਕਿੰਗ ਦਿੱਤੀ ਜਾਵੇਗੀ| ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਅੰਤੋਂਦੇਯ ਸਰਲ ਕੇਂਦਰ ਪੋਰਟਲ ਤਿਆਰ ਕਰਨ ਵਿਚ ਵਿਸ਼ੇਸ਼ ਸਹਿਯੋਗ ਦੇਣ ਲਈ 11 ਕਰਮਚਾਰੀਆਂ ਨੂੰ ਪ੍ਰਸਸ਼ਤੀ ਪੱਤਰ ਦੇ ਕੇ ਸਨਮਾਨਿਤ ਕੀਤਾ, ਜਿਸ ਵਿਚ ਮਨੀ ਖਨੈਜਾ, ਆਭਾਸ ਭਾਰਦਵਾਜ, ਐਨ.ਆਈ.ਸੀ. ਚੰਡੀਗੜਦੇ ਦੀਪਕ ਬੰਸਲ, ਆਲੋਕ ਸ੍ਰੀਵਾਸਤਵ, ਸੰਦੀਪ ਮੋਦਗਿਲ, ਰਮਨਦੀਪ ਕੌਸ਼ਲ, ਆਸ਼ੀਸ਼ ਡੀਗਰਾਂ ਅਤੇ ਵੀ.ਐਲ.ਈ. ਰੀਨਾ ਦੇਵੀ ਤੇ ਦੇਵਾ ਸਿੰਘ ਸ਼ਾਮਿਲ ਹਨ| ਇਸ ਤੋਂ ਇਲਾਵਾ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀ ਉਤਕ੍ਰਿਸ਼ਟ ਵਿਜੈ| ਹਾਰਦਿਕ ਰਾਠੌਰ, ਆਦਿਤਅ ਚੋਪੜਾ, ਉਜਵਲਾ ਰੇਹਾਨ, ਗੀਤਿਕਾ ਆਹੁਜਾ, ਮਾਨਸਾ ਅਚਾਰਿਆ ਅਤੇ ਗੋਰਵ ਗੋਇਲ ਨੂੰ ਗੀ ਉਨਾਂ ਦੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ| ਡਿਪਟੀ ਕਮਿਸ਼ਨਰ ਡਾ. ਆਦਿਤਯ ਦਹਿਆ ਨੇ ਪ੍ਰੋਗ੍ਰਾਮ ਵਿਚ ਪਹੁੰਚਣ ‘ਤੇ ਮੁੱਖ ਮੰਤਰੀ ਸਮੇਤ ਹੋਰ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਪ੍ਰਗਟਾਇਆ|


