- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਜਪੁਰਾ-ਪਟਿਆਲਾ ਰੋਡ ਸੜਕ ਹਾਦਸੇ ’ਚ ਟਰੱਕ ਤੇ 2 ਕਾਰਾਂ ਦੀ ਭਿਆਨਕ ਟੱਕਰ
ਰਾਜਪੁਰਾ – ਰਾਜਪੁਰਾ-ਪਟਿਆਲਾ ਰੋਡ ਤੇ ਮਾਰੂਤੀ ਸਜੂਕੀ ਦੇ ਸ਼ੋ ਰੂਮ ਨੇੜੇ ਸੜਕ ਹਾਦਸੇ ਵਿਚ ਇਕ ਤੇਜ਼ ਰਫਤਾਰ ਟਰੱਕ ਨੇ 2 ਕਾਰਾਂ ਵਿਚ ਟੱਕਰ ਮਾਰ ਦਿੱਤੀ।ਇਸ ਦੋਰਾਨ ਕਾਰ ਸਵਾਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਰਾਜਪੁਰਾ ਤੋਂ ਪਟਿਆਲਾ ਟਰੱਕ ਜਾ ਰਿਹਾ ਸੀ ਜਦੋਂ ਉਹ ਮਾਰੂਤੀ ਸ਼ਜੂਕੀ ਸ਼ੋ ਰੂਮ ਨੇੜੇ ਪਹੁੰਚਿਆ ਤਾਂ ਡਰਾਇਵਰ ਨੂੰ ਨੀਂਦ ਆ ਗਈ। ਇਸੇ ਦੋਰਾਨ ਟਰੱਕ ਦੇ ਡਰਾਇਵਰ ਟਰੱਕ ਬੇਕਾਬੂ ਹੋ ਸੜਕ ਦੇ ਦੁਜੇ ਪਾਸੇ 2 ਕਾਰਾਂ ਵਿਚ ਟੱਕਰ ਮਾਰ ਦਿੱਤੀ ਅਤੇ ਇਟੀਓਜ ਕਾਰਨ ਨੂੰ ਖੇਤਾ ਵਿਚ ਕੜੀਸਦਾ ਲੈ ਗਿਆ। ਇਟੀਓਜ ਕਾਰ ਵਿਚ ਸਵਾਰ ਇਕ ਵਿਅਕਤੀ ਅੰਗਦਪੂਰੀ ਪਟਿਆਲਾ ਤੋਂ ਚੰਡੀਗੜ ਜਾ ਰਿਹਾ ਸੀ ਤਾਂ ਉਸ ਨੂੰ ਗੰਭੀਰ ਸੱਟਾਂ ਲੱਗੀਆਂ।ਜਦਕਿ ਆਲਟੋ ਕਾਰ ਵਿਚ ਸਵਾਰੀਆਂ ਦਾ ਬਚਾਅ ਹੋਈ ਗਿਆ ਅਤੇ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਐਸ ਐਚ ਓ ਗੰਡਾਂ ਖੇੜੀ ਇੰਚਾਰਜ ਮੈਂਡਮ ਮਨਪ੍ਰੀਤ ਕੋਰ ਨੇ ਕਿਹਾ ਕਿ ਪੁਲਿਸ ਨੇ ਜਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾ ਦਿੱਤਾ ਹੈ ਅਤੇ ਟਰੱਕ ਡਰਾਇਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


