- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
84 ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਨਵੀਂ ਸਿੱਟ ’ਚ ਹੋਣਗੇ 2 ਮੈਂਬਰ
ਨਵੀਂ ਦਿਲੀ – ਸੁਪਰੀਮ ਕੋਰਟ ਵਲੋਂ ਆਪਣੇ ਪਹਿਲੇ ਆਦੇਸ਼ ’ਚ ਸੁਧਾਈ ਕਰਦੇ ਹੋਏ, 1984 ਸਿਖ ਕਤਲੇਆਮ ਦੇ 186 ਮਾਮਲਿਆਂ ਦੀ ਹੋਰ ਜਾਂਚ ਦੀ ਨਿਗਰਾਨੀ ਲਈ ਗਠਿਤ 3 ਮੈਂਬਰੀ ਐਸ.ਆਈ.ਟੀ. ਹੁਣ ਦੋ ਮੈਂਬਰੀ ਹੋਵੇਗੀ। ਕਿਉਂਕਿ ਇਕ ਮੈਂਬਰ ਨੇ ਇਸ ਐਸ.ਆਈ.ਟੀ. ਦਾ ਹਿਸਾ ਬਣਨ ਤੋਂ ਇਨਕਾਰ ਕਰ ਦਿਤਾ ਹੈ। ਸੇਵਾ ਮੁਕਤ ਆਈ.ਪੀ.ਐਸ. ਅਫ਼ਸਰ ਰਾਜਦੀਪ ਸਿੰਘ ਨੇ ਨਿਜੀ ਕਾਰਨਾਂ ਦੇ ਚਲਦਿਆਂ ਇਸ ਟੀਮ ਦਾ ਹਿਸਾ ਬਣਨ ਤੋਂ ਇਨਕਾਰ ਕਰ ਦਿਤਾ ਹੈ। ਸੁਪਰੀਮ ਕੋਰਟ ਨੇ 11 ਜਨਵਰੀ ਨੂੰ ਦਿਤੇ ਹੁਕਮ ਨੂੰ ਸੋਧਦਿਆਂ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਆਦੇਸ਼ ਦਿਤਾ ਹੈ ਕਿ ਹੁਣ 1984 ਸਿਖ ਕਤਲੇਆਮ ਦੇ ਕੇਸਾਂ ਦੀ ਜਾਂਚ ਤਿੰਨ ਦੀ ਥਾਂ ਦੋ ਮੈਂਬਰੀ ਐਸਆਈਟੀ ਕਰੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 3 ਮੈਂਬਰੀ ਐਸਆਈਟੀ ਬਣਾਈ ਸੀ ਪਰ ਤੀਜੇ ਮੈਂਬਰ ਦੇ ਨਾ ਲਭਣ ਕਾਰਨ 10 ਮਹੀਨਿਆਂ ਤੋਂ ਕੰਮ ਰੁਕਿਆ ਰਿਹਾ ਹੈ,।ਉਨ੍ਹਾਂ 2 ਮੈਂਬਰੀ ਐਸਆਈਟੀ ਕਮੇਟੀ ਨੇ ਪੁਰਾਣਾ ਕੰਮ ਕਾਫ਼ੀ ਕੀਤਾ ਹੋਇਆ ਹੈ ਅਤੇ ਉਹ ਤੀਜੇ ਮੈਂਬਰ ਦੇ ਨਾ ਹੋਣ ਕਰਕੇ ਕੰਮ ਅਗੇ ਨਹੀਂ ਤੋਰ ਰਹੇ ਸੀ, ਇਸ ਲਈ ਹੁਣ ਕੰਮ ਇਥੋਂ ਹੀ ਅਗੇ ਚਲਾਇਆ ਜਾਵੇਗਾ। ਨਵੀਂ ਐਸਆਈਟੀ 10 ਮਹੀਨਿਆਂ ਲਈ ਗਠਿਤ ਕੀਤੀ ਗਈ ਹੈ।


