ਰਾਫੇਲ ਨਡਾਲ ਮੌਂਟੇ ਕਾਰਲੋ ਟੈਨਿਸ ਟੂਰਨਾਮੈਂਟ ਦੇ ਆਖਰੀ 16 ਰਾਊਂਡ ਵਿੱਚ

ਨਵੀਂ ਦਿੱਲੀ – 11 ਵਾਰ ਦੇ ਜੇਤੂ ਸਪੇਨ ਦੇ ਰਾਫੇਲ ਨਡਾਲ ਨੇ ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ ਵਿੱਚ ਆਪਣੇ ਖਿਤਾਬ ਬਚਾਓ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਵਤਨੀ ਰਾਬਟਰੇ ਬਤੀਸਤਾ ਅਗੁਤ ਨੂੰ ਲਗਾਤਾਰ ਸੈਟਾ ਵਿੱਚ 6-1, 6-1 ਨਾਲ ਹਰਾ ਕੇ ਆਖਰੀ-16 ਰਾਊਂਡ ਵਿੱਚ ਦਾਖਲ ਕਰ ਲਿਆ ਹੈ| ਨਡਾਲ ਦੀ ਇਹ 73 ਮੈਚਾਂ 69ਵੀਂ ਜਿੱਤ ਹੈ ਤੇ ਮੋਂਟੇ ਕਾਰਲੋ ਮਾਸਟਰਸ ਵਿੱਚ ਉਨ੍ਹਾਂ ਨੇ ਲਗਾਤਾਰ 16 ਮੈਚ ਜਿੱਤਣ ਦਾ ਰਿਕਾਡਰ ਬਣਾ ਲਿਆ ਹੈ|ਸਪੈਨਿਸ਼ ਖਿਡਾਰੀ ਨੇ ਜਿੱਤ ਤੋਂ ਬਾਅਦ ਕਿਹਾ, ”ਵਿਅਕਤੀਗਤ ਤੌਰ ਤੇ ਮੇਰੇ ਲਈ ਇਹ ਟੂਰਨਾਮੈਂਟ ਬਹੁਤ ਬਹੁਤ ਖਾਸ ਹੈ| ਮੇਰੇ ਲਈ ਹਰ ਵਾਰ ਇੱਥੇ ਵਾਪਸੀ ਕਰਨ ਦਾ ਹਰ ਮੌਕਾ ਅਹਿਮ ਰਿਹਾ ਹੈ ਅਤੇ ਮੈਂ ਇੱਥੇ ਹਰ ਮੈਚ ਦਾ ਮਜਾ ਲੈ ਰਿਹਾ ਹਾਂ| ਇਕ ਹੋਰ ਮੈਚ ਵਿੱਚ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਜਰਮਨੀ ਦੇ ਅਲੈਕਸਾਂਦਰ ਜਵੇਰੇਵ ਨੇ ਫੇਲਿਕਸ ਆਗਰ ਆਲਿਆਸਿਮੇ ਨੂੰ 6-1, 6-4 ਨਾਲ ਹਰਾਇਆ|

VIA PUNJAB