ਰਾਸ਼ਟਰਪਤੀ ਕੋਵਿੰਦ ਨੇ ਈਦ ਦੇ ਤਿਊਹਾਰ ਦੀ ਦਿੱਤੀ ਵਧਾਈ

ਨਵੀਂ ਦਿੱਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਈਦ ਤੋਂ ਪਹਿਲਾਂ ਦੀ ਸ਼ਾਮ ‘ਤੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ, ‘ਪਵਿੱਤਰ ਰਮਜ਼ਾਨ ਮਹੀਨੇ ਦੇ ਖਤਮ ਹੋਣ ‘ਤੇ ਇਹ ਤਿਊਹਾਰ ਸਾਡੇ ਭਾਈਚਾਰੇ ਤੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ।’ ਰਾਸ਼ਟਰਪਤੀ ਨੇ ਕਿਹਾ, ‘ਇਸ ਦਿਨ ਅਸੀਂ ਖੁਦ ਨੂੰ ਉਨ੍ਹਾਂ ਉੱਚੇ ਮੁੱਲਾਂ ਪ੍ਰਤੀ ਖੁਦ ਨੂੰ ਸਮਰਪਿਤ ਕਰੀਏ ਜੋ ਸਾਡੀ ਸੱਭਿਅਤਾ ਨੂੰ ਦਰਸ਼ਾਉਂਦੇ ਹਨ।’ ਜਾਮਾ ਮਸਜ਼ਿਦ ਦੇ ਸ਼ਾਹੀ ਇਮਾਮ ਸਈਦ ਅਹਿਮਦ ਬੁਖਾਰੀ ਨੇ ਐਲਾਨ ਕੀਤਾ ਹੈ ਕਿ ਦੇਸ਼ ਭਰ ‘ਚ ਈਦ ਬੁੱਧਵਾਰ ਨੂੰ ਮਨਾਈ ਜਾਵੇਗੀ। ਮੰਗਲਵਾਰ ਸ਼ਾਮ ਨੂੰ ਈਦ ਦਾ ਚੰਦ ਨਜ਼ਰ ਆਇਆ। ਈਦ ਦਾ ਜਸ਼ਨ ਬੁੱਧਵਾਰ ਨੂੰ ਹੋਵੇਗਾ। ਜਿਵੇਂ ਹੀ ਲੋਕਾਂ ਨੂੰ ਇਹ ਜਾਣਕਾਰੀ ਮਿਲੀ ਰੋਜ਼ੇਦਾਰ ਖੁਸ਼ੀ ਨਾਲ ਨੱਚ ਉੱਠੇ। ਮੁਸਲਿਮ ਭਾਈਚਾਰੇ ਵਾਲੇ ਇਲਾਕੇ ‘ਚ ਈਦ ਦੀ ਖੁਸ਼ੀ ‘ਚ ਆਤਿਸ਼ਬਾਜੀ ਕੀਤੀ ਗਈ। ਮਗਰਿਬ ਦੀ ਨਮਾਜ ਤੋਂ ਬਾਅਦ ਰੋਜੇਦਾਰਾਂ ਨੇ ਇਕ ਦੂਜੇ ਨੂੰ ਗਲੇ ਲਗਾ ਕੇ ਈਦ ਦੀ ਮੁਬਾਰਕਬਾਦ ਦਿੱਤੀ। ਮਗਰਿਬ ਦੀ ਨਮਾਜ਼ ਤੋਂ ਬਾਅਦ ਰੋਜ਼ੇਦਾਰ ਚੰਦ ਦੀ ਤਲਾਸ਼ ‘ਚ ਛੱਤ ‘ਤੇ ਚੱੜ੍ਹ ਗਏ। ਆਸਮਾਨ ਸਾਫ ਸੀ, ਇਸ ਲਈ ਕੁਝ ਹੀ ਦੇਰ ‘ਚ ਚੰਦ ਨਜ਼ਰ ਵੀ ਆ ਗਿਆ।

VIA PUNJAB