ਰਾਹੁਲ ਗਾਂਧੀ ਵੱਲੋਂ ਰਾਫ਼ੇਲ ਮੁੱਦੇ ’ਤੇ ਮੋਦੀ ਨੂੰ 15 ਮਿੰਟ ਬਹਿਸ ਦੀ ਚੁਣੌਤੀ

ਨਵੀਂ ਦਿੱਲੀ – ਅਜ ਸੰਸਦ ਦੇ ਹੇਠਲੇ ਸਦਨ ਭਾਵ ਲੋਕ ਸਭਾ ’ਚ ਰਾਫ਼ੇਲ ਮੁਦੇ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ। ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਤਿਖੀ ਬਹਿਸ ਹੁੰਦੀ ਰਹੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ’ਚ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਝੂਠ ਬੋਲਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫ਼ੇਲ ਮੁਦੇ ’ਤੇ ਸਦਨ ’ਚ 15 ਮਿੰਟ ਬਹਿਸ ਕਰਨ ਦੀ ਚੁਣੌਤੀ ਵੀ ਦਿਤੀ।ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਫ਼ੇਲ ਮਾਮਲੇ ’ਚ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਦੀ ਜਾਂਚ ਜ਼ਰੂਰੀ ਹੈ।ਉਸ ਤੋਂ ਵੀ ਪਹਿਲਾਂ ਰਖਿਆ ਮੰਤਰੀ ਨੇ ਲੋਕ ਸਭਾ ’ਚ ਕਿਹਾ ਸੀ ਕਿ ਸਾਲ 2014-18 ਦੌਰਾਨ 26,570.80 ਕਰੋੜ ਰੁਪਏ ਦਾ ਕੰਟਰੈਕਟ – ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ ਨਾਲ ਸਾਈਨ ਹੋ ਚੁਕਾ ਹੈ।ਉਨ੍ਹਾਂ ਕਿਹਾ ਕਿ 73,000 ਕਰੋੜ ਰੁਪਏ ਦਾ ਕੰਟਰੈਕਟ ਐਚਏਐਲ ਨਾਲ ਕਰਨਾ ਹੈ, ਉਹ ਹਾਲੇ ਪਾਈਪਲਾਈਨ ’ਚ ਹੈ।ਸ੍ਰੀਮਤੀ ਸੀਤਾਰਮਣ ਨੇ ਲੋਕ ਸਭਾ ’ਚ ਦੁਹਰਾਇਆ ਕਿ ਉਨ੍ਹਾਂ ਜੋ ਵੀ ਸਦਨ ’ਚ ਆਖਿਆ ਸੀ, ਉਹ ਪੂਰੀ ਤਰ੍ਹਾਂ ਸਹੀ ਸੀ।

VIA PUNJAB