- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਿਜਿਜੂ ਤੇ ਸੁਨੀਲ ਸ਼ੈੱਟੀ ਵੱਲੋਂ ਡੋਪਿੰਗ ਤੋਂ ਦੂਰ ਰਹਿਣ ਦਾ ਹੋਕਾ
ਖੇਡ ਮੰਤਰੀ ਕਿਰਨ ਰਿਜਿਜੂ ਅਤੇ ਨਾਡਾ ਦੇ ਦੂਤ ਸੁਨੀਲ ਸ਼ੈੱਟੀ ਨੇ ਸਾਫ ਸੁਥਰੀ ਅਤੇ ਡੋਪਿੰਗ ਮੁਕਤ ਖੇਡ ਸੱਭਿਆਚਾਰ ’ਤੇ ਜ਼ੋਰ ਦਿੰਦਿਆਂ ਭਾਰਤੀ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਪਦਾਰਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਨੌਜਵਾਨਾਂ ਨੂੰ ਡੋਪਿੰਡ ਦੇ ਖਤਰਿਆਂ ਬਾਰੇ ਜਾਗਰੂਕ ਕਰਨ ਸਬੰਧੀ ਇੱਕ ਵਰਕਸ਼ਾਪ ਵਿੱਚ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਦੂਤ ਅਭਿਨੇਤਾ ਸੁਨੀਲ ਸ਼ੈੱਟੀ ਤੇ ਬੱਚਿਆਂ ਦੀ ਜ਼ਿੰਦਗੀ ’ਚ ਖੇਡਾਂ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਤੁਸੀਂ ਆਪਣੀ ਜ਼ਿੰਦਗੀ ’ਚ ਕਈ ਗਲਤੀਆਂ ਕਰ ਸਕਦੇ ਹੋ ਪਰ ਕੁਝ ਗਲਤ ਖਾਣਾ ਨਹੀਂ ਚਾਹੀਦਾ। ਮੈਂ ਆਪਣੀ ਜ਼ਿੰਦਗੀ ’ਚ ਜੋ ਕੁਝ ਵੀ ਹਾਸਲ ਕੀਤਾ ਹੈ ਉਹ ਖੇਡਾਂ ਕਾਰਨ ਹੀ ਹੈ।’ ਉਨ੍ਹਾਂ ਕਿਹਾ, ‘ਮੈਂ ਮਾਰਸ਼ਲ ਆਰਟ ਖੇਡਦਾ ਸੀ ਅਤੇ ਕਾਫੀ ਮਿਹਨਤ ਕਰਦਾ ਸੀ। ਮੈਂ ਅਦਾਕਾਰ ਇਸ ਲਈ ਬਣਿਆ ਕਿਉਂਕਿ ਮੈਂ ਖਿਡਾਰੀ ਸੀ। ਮੈਂ ਅੱਜ ਵੀ ਖੁਦ ਨੂੰ ਖੇਡਾਂ ਨਾਲ ਜੁੜਿਆ ਮੰਨਦਾ ਹਾਂ।’ ਇੱਥੇ ਖੇਡੋ ਇੰਡੀਆ ਦੌਰਾਨ ਆਏ ਰਿਜੀਜੂ ਅਤੇ ਸ਼ੈੱਟੀ ਨੇ ਇੱਕ ਫੁਟਬਾਲ ਮੈਚ ਤੋਂ ਬਾਅਦ ਸ਼ੁਟਆਊਟ ’ਚ ਵੀ ਹਿੱਸਾ ਲਿਆ।


