ਰੇਲਵੇ ਸਟੇਸ਼ਨ ‘ਤੇ ਫੋਨ ਕਰਕੇ ਬੰਬ ਦੀ ਅਫਵਾਹ ਫਲਾਉਣ ਵਾਲਾ ਕਾਬੂ

ਲੁਧਿਆਣਾ – ਰੇਲਵੇ ਸਟੇਸ਼ਨ ਤੇ ਫੋਨ ਕਰਕੇ ਬੰਬ ਹੋਣ ਦੀ ਝੂਠੀ ਅਫਵਾਹ ਫਲਾਉਣ ਵਾਲੇ ਦੋਸ਼ੀ ਨੂੰ ਪੁਲਸ ਨੇ ਅੱਜ ਗ੍ਰਿਫਤਾਰ ਕਰ ਲਿਆ ਏ ਡੀ ਸੀ ਪੀ 1 ਗੁਰਪ੍ਰੀਤ ਸਿੰਘ ਸਿਕੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਅਕਤੂਬਰ ਦੀ ਸ਼ਾਮ ਕਿਸੇ ਅਣਪਛਾਤੇ ਵਿਅਕਤੀ ਨੇ ਰੇਲਵੇ ਸਟੇਸ਼ਨ ਦੇ ਇਨਕੁਆਰੀ ਨੰਬਰ 139 ਤੇ ਫੋਨ ਕਰਕੇ ਇਤਲਾਹ ਦਿਤੀ ਕਿ ਰੇਲਵੇ ਸਟੇਸ਼ਨ ਤੇ ਬੰਬ ਹੈ ਜੋ ਕਿ ਫੱਟਣ ਵਾਲਾ ਹੈ ਰੇਲਵੇ ਸਟੇਸ਼ਨ ਤੇ ਬੰਬ ਹੋਣ ਦੀ ਇਤਲਾਹ ਤੇ ਥਾਣਾ ਜੀ ਆਰ ਪੀ ਅਤੇ ਲੋਕਲ ਪੁਲਸ ਚ ਹੜਕੰਪ ਮੱਚ ਗਿਆ ਸੂਚਨਾ ਮਿਲਦੇ ਹੀ ਥਾਣਾ 2 ਮੁਖੀ ਥਾਣਾ ਕੋਤਵਾਲੀ ਮੁਖੀ ਅਤੇ ਥਾਣਾ ਜੀ ਆਰ ਪੀ ਮੁਖੀ ਬਲਬੀਰ ਸਿੰਘ ਘੁੰਮਣ ਨੇ ਮੌਕੇ ਤੇ ਪਹੁੰਚ ਗਏ ਅਤੇ ਓਹਨਾ ਨੇ ਤੁਰੰਤ ਰੇਲਵੇ ਸਟੇਸ਼ਨ ਖਾਲੀ ਕਰਵਾ ਲਿਆ ਅਤੇ ਪੁਲਸ ਨੇ ਜਦੋਂ ਡਾਗ ਸਕਵਾਈਡ ਟੀਮਾਂ ਦੀ ਮਦਦ ਨਾਲ ਰੇਲਵੇ ਸਟੇਸ਼ਨ ਦਾ ਚੱਪਾ ਚੱਪਾ ਛਾਣਿਆਂ ਤਾਂ ਪੁਲਸ ਨੂੰ ਰੇਲਵੇ ਸਟੇਸ਼ਨ ਤੋ ਕੋਈ ਬੰਬ ਨਹੀਂ ਮਿਲਿਆ ਅਤੇ ਬੰਬ ਦੀ ਝੂਠੀ ਅਫਵਾਹ ਨਿਕਲੀ ਜਦੋ ਪੁਲਸ ਨੇ ਝੂਠੀ ਅਫਵਾਹ ਫਲਾਉਣ ਵਾਲ਼ੇ ਨੰਬਰ ਨੂੰ ਟਰੇਸ ਕੀਤਾ ਤਾਂ ਉਹ ਨੰਬਰ ਬਿਹਾਰ ਦੇ ਜ਼ਿਲਾ ਵੇਸ਼ਾਲੀ ਪੋਸਟ ਆਫਿਸ ਮਹੂਆ ਨਿਵਾਸੀ ਪੰਕਜ ਕੁਮਾਰ ਦਾ ਨਿਕਲਿਆ ਜੋ ਕਿ ਅੱਜ ਕੱਲ ਜਿਲਾ ਮੋਹਾਲੀ ਦੇ ਖਰੜ ਪਿੰਡ ਘੜੁਆ ਵਿਖੇ ਮਜਦੂਰ ਟਿੰਕੂ ਮੱਖੀਆਂ ਦੇ ਸ਼ਹਿਦ ਕੱਢਣ ਦਾ ਕੰਮ ਕਰਦਾ ਸੀ ਸੀਨੀਅਰ ਅਧਿਕਾਰੀਆਂ ਦੀ ਹਿਦਾਇਤਾਂ ਅਨੁਸਾਰ ਸੀ ਆਈ ਏ 2 ਇੰਚਾਰਜ ਪ੍ਰਵੀਨ ਰਣਦੇਵ ਨੇ ਗੁਪਤ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕਰਕੇ ਬੰਬ ਦੀ ਝੂਠੀ ਅਫਵਾਹ ਫਲਾਉਣ ਵਾਲੇ ਦੋਸ਼ੀ ਪੰਕਜ ਕੁਮਾਰ ਨੂੰ ਕਾਬੂ ਕਰ ਲਿਆ ਪੁਲਸ ਅਨੁਸਾਰ ਦੋਸ਼ੀ ਨੇ ਕਬੂਲਿਆ ਕਿ ਉਸ ਨੇ ਸ਼ਰਾਬ ਦੇ ਨਸ਼ੇ ਵਿਚ ਧੂਤ ਹੋ ਕੇ ਰੇਲਵੇ ਦੇ ਇਨਕੁਆਰੀ ਨੰਬਰ ਤੇ ਰੇਲਵੇ ਸਟੇਸ਼ਨ ਤੇ ਬੰਬ ਹੋਣ ਦੀ ਝੂਠੀ ਇਤਲਾਹ ਦਿਤੀ ਸੀ ਉਸ ਕੋਲੋਂ ਨਸ਼ੇ ਵਿਚ ਜਾਨੇ ਅਣਜਾਣੇ ਚ ਗਲਤੀ ਹੋ ਗਈ ਸੀ ਪੁਲਸ ਨੇ ਦੋਸ਼ੀ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਪੁਲਸ ਦੋਸ਼ੀ ਕੋਲੋ ਹੋਰ ਪੁੱਛਗਿੱਛ ਕਰ ਰਹੀ ਹੈ।

VIA PUNJAB