ਰੈਨਾ ਨੇ ਟੀ20 ਚ ਬਣਾਇਆ ਵੱਡਾ ਰਿਕਾਰਡ

ਨਵੀਂ ਦਿੱਲੀ – ਉੱਤਰ ਪ੍ਰਦੇਸ਼ ਵਲੋਂ ਖੇਡਦੇ ਹੋਏ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪੁਡੂਚੇਰੀ ਨੂੰ 77 ਦੌੜਾਂ ਨਾਲ ਹਰਾਉਣ ‘ਚ ਮਦਦ ਕੀਤੀ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਂ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਰੈਨਾ ਟੀ-20 ‘ਚ 8 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ‘ਚ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਇਸ 32 ਸਾਲਾ ਖਿਡਾਰੀ (ਰੈਨਾ) ਨੇ ਆਪਣੀ ਪਾਰੀ ਖੇਡਦੇ ਹੋਏ 18 ਗੇਂਦਾਂ ‘ਤੇ 12 ਦੌੜਾਂ ਹੀ ਬਣਾਈਆਂ ਪਰ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਟੀ-20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਉਹ 7ਵੇਂ ਨੰਬਰ ‘ਤੇ ਹੈ ਤੇ ਉਨ੍ਹਾਂ ਨੇ ਹੁਣ ਤੱਕ 7833 ਦੌੜਾਂ ਬਣਾਈਆਂ ਹਨ। ਧੋਨੀ ਨੇ ਟੀ-20 ‘ਚ 6165 ਦੌੜਾਂ ਬਣਾਈਆਂ ਹਨ।

VIA PUNJAB