- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੋਡ੍ਰੀਗੇਜ, ਮੰਧਾਨਾ ਆਈ. ਸੀ. ਸੀ. ਰੈਂਕਿੰਗ ਵਿੱਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ ਤੇ
ਦੁਬਈ – ਭਾਰਤੀ ਮਹਿਲਾ ਬੱਲੇਬਾਜ਼ ਜੇਮਿਮਾ ਰੋਡ੍ਰੀਗੇਜ ਅਤੇ ਸਮ੍ਰਿਤੀ ਮੰਧਾਨਾ ਚਾਰ ਪਾਇਦਾਨ ਚੜ ਕੇ ਆਈ.ਸੀ.ਸੀ. ਟੀ-20 ਰੈਂਕਿੰਗ ਵਿੱਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ ਤੇ ਪਹੁੰਚ ਗਈਆਂ ਹਨ| ਭਾਰਤ ਨੂੰ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਨਿਊਜ਼ੀਲੈਂਡ ਨੇ 3-0 ਨਾਲ ਹਰਾਇਆ| ਰੋਡ੍ਰੀਗੇਜ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 132 ਦੌੜਾਂ ਬਣਾਈਆਂ ਜਦਕਿ ਮੰਧਾਨਾ ਨੇ 180 ਦੌੜਾਂ ਜੋੜੀਆਂ ਅਤੇ ਉਸ ਨੂੰ ਚਾਰ ਪਾਇਦਾਨ ਦਾ ਫਾਇਦਾ ਮਿਲਿਆ| ਗੇਂਦਬਾਜ਼ਾਂ ਵਿੱਚ ਸਪਿਨਰ ਰਾਧਾ ਯਾਦਵ 18 ਪਾਇਦਾਨ ਚੜ ਕੇ 10ਵੇਂ ਸਥਾਨ ਤੇ ਪਹੁੰਚ ਗਈ| ਦੀਪਤੀ ਸ਼ਰਮਾ ਪੰਜ ਪਾਇਦਾਨ ਚੜ੍ਹ ਕੇ 14ਵੇਂ ਸਥਾਨ ਤੇ ਪਹੁੰਚ ਗਈ ਹੈ| ਨਿਊਜ਼ੀਲੈਂਡ ਦੀ ਸੋਫੀ ਡੇਵਾਈਨ 11ਵੇਂ ਤੋਂ 8ਵੇਂ ਸਥਾਨ ਤੇ ਪਹੁੰਚ ਗਈ ਹੈ| ਕਪਤਾਨ ਐਮੀ ਸੈਟਰਥਵੇਟ 23ਵੇਂ ਤੋਂ 17ਵੇਂ ਸਥਾਨ ਤੇ ਆ ਗਈ ਹੈ| ਹਰਫਨਮੌਲਾਵਾਂ ਵਿੱਚ ਵੈਸਟਇੰਡੀਜ਼ ਦੀ ਡਿਏਂਡ੍ਰਾ ਡੋਟਿਨ ਚੋਟੀ ਤੇ ਹੈ| ਬੱਲੇਬਾਜ਼ਾਂ ਵਿੱਚ ਪਾਕਿਸਤਾਨੀ ਕਪਤਾਨ ਬਿਸਮਾਹ ਮਾਰੂਫ ਤਿੰਨ ਪਾਇਦਾਨ ਚੜ ਕੇ 15ਵੇਂ ਸਥਾਨ ਤੇ ਪਹੁੰਚ ਗਈ| ਵਨ ਡੇ ਫਾਰਮੈਟ ਵਿੱਚ ਚੋਟੀ ਤੇ ਕਾਬਜ ਸਨਾ ਮੀਰ 6 ਪਾਇਦਾਨ ਚੜ ਕੇ 28ਵੇਂ ਸਥਾਨ ਤੇ ਹੈ| ਟੀਮ ਰੈਂਕਿੰਗ ਵਿੱਚ ਨਿਊਜ਼ੀਲੈਂਡ ਇੰਗਲੈਂਡ ਨੂੰ ਪਛਾੜ ਕੇ ਦੂਜੇ ਸਥਾਨ ਤੇ ਪਹੁੰਚ ਗਿਆ| ਆਸਟਰੇਲੀਆ ਚੋਟੀ ਤੇ ਅਤੇ ਭਾਰਤ ਪੰਜਵੇਂ ਸਥਾਨ ਤੇ ਹੈ|


