- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੋਹਿਤ ਦੀ ਕਪਤਾਨੀ ‘ਚ ਏਸ਼ੀਆ ਕੱਪ ਜਿੱਤਣ ਨੂੰ ਤਿਆਰ ਟੀਮ ਇੰਡੀਆ
ਨਵੀਂ ਦਿੱਲੀ – ਦੁਬਈ ਵਿਚ ਸ਼ੁਰੂ ਹੋਣ ਜਾ ਰਹੇ ਏਸ਼ੀਆ ਕੱਪ ਵਿਚ ਭਾਰਤ ਨੂੰ ਵੱਡਾ ਦਾਅਵੇਦਾਰ ਮੰਨਿਆ ਜਾ ਸਕਦਾ ਹੈ। ਟੀਮ ਇੰਡੀਆ ਦਾ ਨਿਯਮਿਤ ਕਪਤਾਨ ਵਿਰਾਟ ਕੋਹਲੀ ਰੈਸਟ ‘ਤੇ ਹੈ ਅਤੇ ਅਜਿਹੀ ਹਾਲਤ ਵਿਚ ਰੋਹਿਤ ਸ਼ਰਮਾ ਨੂੰ ਕਮਾਨ ਸੌਂਪੀ ਗਈ ਹੈ। ਭਾਰਤ ਦਾ ਪਹਿਲਾ ਮੁਕਾਬਲਾ ਹਾਂਗਕਾਂਗ ਨਾਲ ਤੇ ਇਸ ਤੋਂ ਬਾਅਦ 19 ਸਤੰਬਰ ਨੂੰ ਪਾਕਿਸਤਾਨ ਨਾਲ ਹੈ। ਬੀਤੇ ਡੇਢ ਸਾਲ ਵਿਚ ਭਾਰਤੀ ਟੀਮ ਨੇ 38 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਸ ਨੇ 27 ‘ਚ ਜਿੱਤ ਹਾਸਲ ਕੀਤੀ ਹੈ। 16 ਜਿੱਤਾਂ ਅਜਿਹੀਆਂ ਸਨ, ਜਿਨ੍ਹਾਂ ਵਿਚ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ ਜਿੱਤ ਹਾਸਲ ਕੀਤੀ। ਉਮੀਦ ਹੈ ਕਿ ਭਾਰਤੀ ਟੀਮ ਦੀ ਇਥੇ ਚੇਜ਼ਿੰਗ ਪਾਵਰ ਏਸ਼ੀਆ ਕੱਪ ‘ਚ ਉਸ ਨੂੰ ਫਿਰ ਤੋਂ ਸਿਰਮੌਰ ਬਣਾਏਗੀ। ਰੋਹਿਤ ਸ਼ਰਮਾ ਵਨ ਡੇ ਟੂਰਨਾਮੈਂਟ ਵਿਚ ਦੂਜੀ ਵਾਰ ਭਾਰਤ ਲਈ ਕਪਤਾਨੀ ਕਰੇਗਾ। ਇਸ ਤੋਂ ਪਹਿਲਾਂ ਉਹ ਭਾਰਤ ਨੂੰ 2-1 ਨਾਲ ਸੀਰੀਜ਼ ਜਿਤਵਾ ਚੁੱਕਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਰੋਹਿਤ ਨੂੰ 3 ਵਾਰ ਟੀ-20 ਸੀਰੀਜ਼ ਲਈ ਕਪਤਾਨ ਬਣਾਇਆ ਗਿਆ ਸੀ। ਤਿੰਨਾਂ ਵਿਚ ਉਸ ਨੇ ਸਫਲਤਾ ਹਾਸਲ ਕੀਤੀ ਸੀ।


