- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੋਹਿਤ ਦੀ ਵਧੀਆ ਫਾਰਮ ਨਾਲ ਕੋਹਲੀ ਤੋਂ ਦਬਾਅ ਘਟੇਗਾ: ਸ੍ਰੀਕਾਂਤ
ਸਾਊਥੈਂਪਟਨ – ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਸ੍ਰੀਕਾਂਤ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਦੀ ਤੇਜ਼ ਪਾਰੀ ਖੇਡਣ ਦੀ ਕਾਬਲੀਅਤ ਟੀਮ ਲਈ ਬੋਨਸ ਹੈ ਅਤੇ ਉਸ ਦੇ ਚੰਗੇ ਫਾਰਮ ਨਾਲ ਵਿਸ਼ਵ ਕੱਪ ਵਿੱਚ ਕਪਤਾਨ ਵਿਰਾਟ ਕੋਹਲੀ ਤੋਂ ਦਬਾਅ ਘਟੇਗਾ। ਰੋਹਿਤ ਨੇ 144 ਗੇਂਦਾਂ ’ਤੇ 122 ਦੌੜਾਂ ਬਣਾ ਕੇ ਭਾਰਤ ਦੇ ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਦੱਖਣੀ ਅਫਰੀਕਾ ’ਤੇ ਜਿੱਤ ਦਰਜ ਕੀਤੀ। ਸ੍ਰੀਲੰਕਾ ਨੇ ਆਈਸੀਸੀ ਲਈ ਕਾਲਮ ’ਚ ਲਿਖਿਆ, ‘‘ਪ੍ਰਸਥਿਤੀਆਂ ਅਨੁਸਾਰ ਰੋਹਿਤ ਦੀ ਖੇਡਣ ਦੀ ਕਾਬਲੀਅਤ ਕਮਾਲ ਦੀ ਹੈ।’’ ਉਨ੍ਹਾਂ ਕਿਹਾ, ‘‘ਭਾਰਤ ਲਈ ਇਹ ਚੰਗੀ ਗੱਲ ਹੈ ਕਿ ਉਸ ਕੋਲ ਸੈਂਕੜੇ ਅਤੇ ਦੋਹਰੇ ਸੈਂਕੜੇ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਨਾਲ ਕੋਹਲੀ ਤੋਂ ਦਬਾਅ ਘਟੇਗਾ।’’ ਸ੍ਰੀਕਾਂਤ ਨੇ ਕਿਹਾ ਕਿ ਵਿਸ਼ਵ ਕੱਪ ’ਚ ਭਾਰਤ ਦੇ ਸਿਖਰਲੇ ਕ੍ਰਮ ਦੀ ਭੂਮਿਕਾ ਅਹਿਮ ਹੋਵੇਗੀ। ਉਨ੍ਹਾਂ ਕਿਹਾ, ‘‘ਸਿਖਰ ਧਵਨ, ਸ਼ਰਮਾ ਅਤੇ ਕੋਹਲੀ ਦਾ ਚੰਗਾ ਪ੍ਰਦਰਸ਼ਨ ਭਾਰਤ ਲਈ ਕਾਫ਼ੀ ਅਹਿਮ ਹੋਵੇਗਾ।’’ ਭਾਰਤ ਦੀ 1983 ਵਿਸ਼ਵ ਕੱਪ ਵਿਜੇਤਾ ਦੇ ਮੈਂਬਰ ਰਹੇ ਸ੍ਰੀਕਾਂਤ ਨੇ ਜਸਪ੍ਰੀਤ ਬੁਮਰਾਹ ਦੀ ਖ਼ਾਸ ਤੌਰ ’ਤੇ ਤਾਰੀਫ਼ ਕੀਤੀ। ਸ੍ਰੀਕਾਂਤ ਨੇ ਕਿਹਾ, ‘‘ਜਸਪ੍ਰੀਤ ਬੁਮਰਾਹ ਨੇ ਨਵੀਂ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਸ਼ੁਰੂਆਤੀ ਸਪੈਲ ਤੋਂ ਦੱਖਣੀ ਅਫ਼ਰੀਕਾ ’ਤੇ ਦਬਾਅ ਬਣਾ ਕੇ ਭਾਰਤ ਦੀ ਪਕੜ ਮਜ਼ਬੂਤ ਕੀਤੀ।


