- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੋਹਿਤ ਦੇ ਨਾਲ ਹੋਣ ਤੇ ਕੋਈ ਟੀਚਾ ਮੁਸ਼ਕਲ ਨਹੀਂ: ਕੋਹਲੀ
ਨਵੀਂ ਦਿੱਲੀ – ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਉਪਕਪਤਾਨ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਮੁੰਬਈ ਦਾ ਇਹ ਬੱਲੇਬਾਜ਼ ਜਦੋਂ ਲੈਅ ‘ਚ ਹੁੰਦਾ ਹੈ ਤਾਂ ਕਿਸੇ ਵੀ ਟੀਚੇ ਦਾ ਪਿੱਛਾ ਕਰਨਾ ਆਸਾਨ ਹੋ ਜਾਂਦਾ ਹੈ। ਵੈਸਟਇੰਡੀਜ਼ ਖਿਲਾਫ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਇੱਥੇ ਕੋਹਲੀ (140) ਅਤੇ ਰੋਹਿਤ (ਅਜੇਤੂ 152) ਨੇ ਦੂਜੇ ਵਿਕਟ ਲਈਅ 246 ਦੌੜਾਂ ਦੀ ਸਾਂਝੇਦਾਰੀ ਦੇ ਦਮ ‘ਤੇ ਭਾਰਤ ਨੇ 323 ਦੌੜਾਂ ਦੀ ਚੁਣੌਤੀਪੂਰਨ ਟੀਚੇ ਨੂੰ 7.5 ਓਵਰਾਂ ਦੇ ਬਾਕੀ ਰਹਿੰਦੇ ਹਾਸਲ ਕਰ ਲਿਆ। ਕੋਹਲੀ ਨੇ ਕਿਹਾ,’ ਇਹ ਕਾਫੀ ਚੰਗਾ ਲੱਗਦਾ ਹੈ , ਸਾਡੇ ਲਈ ਆਤਮਵਿਸ਼ਵਾਸ ਵਧਾਉਣ ਵਾਲਾ ਹੈ, ਵੈਸਟਇੰਡੀਜ਼ ਨੇ ਵੱਡਾ ਸਕੋਰ ਬਣਾਇਆ ਸੀ, 320 ਦੌੜਾਂ ਦਾ ਟੀਚਾ ਚੁਣੌਤੀਪੂਰਨ ਹੁੰਦਾ ਹੈ, ਪਰ ਸਾਨੂੰ ਪਤਾ ਹੈ ਕਿ ਵੱਡੀ ਸਾਂਝੇਦਾਰੀ ਕਰਕੇ ਇਸ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ, ਜਦੋਂ ਦੂਜੇ ਛੋਰ ‘ਤੇ ਰੋਹਿਤ ਹੋਵੇ ਤਾਂ ਇਹ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਹੈ।’ ਭਾਰਤੀ ਕਪਤਾਨ ਨੇ ਕਿਹਾ, ਮੈਂ ਟਾਪ ਤਿੰਨ ਬੱਲੇਬਾਜ਼ਾਂ ‘ਚ ਜ਼ਿਆਦਾਤਰ ਸਾਥ ਦੇਣ ਵਾਲੇ ਬੱਲੇਬਾਜ਼ ਦੀ ਭੂਮਿਕਾ ‘ਚ ਰਹਿੰਦਾ ਹਾਂ ਕਿਉਂਕਿ ਰੋਹਿਤ ਅਤੇ ਸ਼ਿਖਰ ਧਵਨ ਤੇਜ਼ੀ ਨਾਲ ਦੌੜ ਬਣਾਉਣ ਵਾਲੇ ਖਿਡਾਰੀ ਹਨ, ਕੋਹਲੀ ਨੂੰ 107 ਗੇਂਦਾਂ ‘ਚ 140 ਦੌੜਾਂ ਦੀ ਪਾਰੀ ਲਈ ‘ਮੈਨ ਆਫ ਦਿ ਮੈਚ’ ਪੁਰਸਕਾਰ ਨਾਲ ਨਵਾਜਿਆ ਗਿਆ, ਉਨ੍ਹਾਂ ਨੇ ਕਿਹਾ ਕਿ ਉਹ ਬੱਲੇਬਾਜ਼ੀ ਦਾ ਅੰਨਦ ਮਾਣ ਰਹੇ ਸਨ।


