- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੱਖਿਆ ਖੇਤਰ ’ਚ ਭਾਰਤ-ਅਮਰੀਕਾ ਦੀ ਸਾਂਝੇਦਾਰੀ ਮਜ਼ਬੂਤ : ਸੀਤਾਰਮਨ
ਵਾਸ਼ਿੰਗਟਨ – ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅਮਰੀਕਾ ਤੇ ਭਾਰਤ ਵਿਚਾਲੇ ਦੁਵੱਲੇ ਰੱਖਿਆ ਸਹਿਯੋਗ ਨੂੰ ਵਧਾਉਣ ਦੀ ਗੱਲ ’ਤੇ ਜ਼ੋਰ ਦਿੱਤਾ ਹੈ। ਆਪਣੇ 5 ਦਿਨਾ ਅਮਰੀਕੀ ਦੌਰੇ ਦੇ ਅਖੀਰ ਵਿਚ ਉਹ ਹਿੰਦ ਪ੍ਰਸ਼ਾਂਤ ਕਮਾਨ ਪਹੁੰਚੀ। ਉਥੇ ਉਨ੍ਹਾਂ ਨੇ ਕਿਹਾ ਕਿ ਬੀਤੇ ਦਹਾਕੇ ’ਚ ਰੱਖਿਆ ਖੇਤਰ ਵਿਚ ਭਾਰਤ-ਅਮਰੀਕਾ ਦੀ ਰਣਨੀਤਕ ਸਾਂਝ ਮਜ਼ਬੂਤ ਹੋਈ ਹੈ। ਸੀਤਾਰਮਨ ਦੇ ਦੌਰੇ ਦੇ ਸਮਾਪਨ ’ਤੇ ਹਿੰਦ ਪ੍ਰਸ਼ਾਂਤ ਕਮਾਨ (ਯੂ. ਐੱਸ. ਇੰਡੋਪੈਕੋਮ) ਨੇ ਕਿਹਾ ਕਿ ਇਹ ਸਾਂਝੇਦਾਰੀ ਅਮਰੀਕਾ, ਭਾਰਤ ਸੁਰੱਖਿਆ ਸੰਬੰਧਾਂ ਦੇ ਵਧਦੇ ਰਣਨੀਤਕ ਮਹੱਤਵ ਨੂੰ ਦਰਸਾਉਂਦੀ ਹੈ। ਇਸ ਮੌਕੇ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਵਿਚ ਆਪਸੀ ਤਾਲਮੇਲ ਅਤੇ ਸਹਿਯੋਗ ਦੀ ਗੁੰਜਾਇਸ਼ ਵਧਦੀ ਜਾ ਰਹੀ ਹੈ। ਭਾਰਤੀ ਤੇ ਅਮਰੀਕੀ ਹਵਾਈ ਫੌਜਾਂ ਮੌਜੂਦਾ ਸਮੇਂ ਪੱਛਮੀ ਬੰਗਾਲ ਦੇ ਕਲਾਈਕੁੰਡਾ ਅਤੇ ਪਾਨਾਗੜ੍ਹ ਹਵਾਈ ਟਿਕਾਣਿਆਂ ’ਤੇ 12 ਦਿਨ ਦੇ ਫੌਜੀ ਅਭਿਆਸ ਵਿਚ ਹਿੱਸਾ ਲੈ ਰਹੀਆਂ ਹਨ, ਜਿਸ ਦਾ ਉਦੇਸ਼ ਮੁਹਿੰਮ ਦੌਰਾਨ ਤਾਲਮੇਲ ਵਧਾਉਣਾ ਹੈ।ਪੈਂਟਾਗਨ ਵਿਚ ਆਪਣੇ ਅਮਰੀਕੀ ਹਮ-ਅਹੁਦਾ ਨਾਲ ਮੁਲਾਕਾਤ ਦੌਰਾਨ ਸੀਤਾਰਮਨ ਨੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਉਚ ਪੱਧਰੀ ਮੁਲਾਕਾਤਾਂ ਇਸ ਗੱਲ ਦਾ ਸੰਕੇਤ ਹਨ ਕਿ ਦੁਵੱਲੇ ਅਤੇ ਸੰਸਾਰਕ ਮੁਲਾਕਾਤਾਂ ਨਾਲ ਸਾਡੀ ਦੁਵੱਲੀ ਸਾਂਝੇਦਾਰੀ ਹੋਰ ਮਜ਼ਬੂਤ ਹੋਈ ਹੈ।


