- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲਾਦੇਨ ਨੂੰ ਮਾਰਨ ਵਾਲੀ ਟੀਮ ਵਿੱਚ ਸ਼ਾਮਲ ਵਿਲੀਅਮ ਨੇ ਕੀਤੀ ਟਰੰਪ ਦੀ ਆਲੋਚਨਾ
ਵਾਸ਼ਿੰਗਟਨ – ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਜਿਸ ਅਮਰੀਕੀ ਨੌਸੈਨਾ ਸੀਲ ਨੇ ਛਾਪਾ ਮਾਰਿਆ ਸੀ, ਉਸ ਦੇ ਕਮਾਂਡਰ ਵਿਲੀਅਮ ਮੈਕਰਾਵੇਨ ਨੇ ਸੀ. ਆਈ. ਏ. ਦੇ ਸਾਬਕਾ ਮੁਖੀ ਜਾਨ ਬ੍ਰੇਨਨ ਦੀ ਸੁਰੱਖਿਆ ਮਨਜ਼ੂਰੀ ਹਟਾਉਣ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ ਹੈ| ਟਰੰਪ ਦੇ ਇਸ ਫੈਸਲੇ ਨਾਲ ਗੁੱਸੇ ਵਿੱਚ ਆਏ ਮੈਕਰਾਵੇਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਵੀ ਸੁਰੱਖਿਆ ਮਨਜ਼ੂਰੀ ਖਤਮ ਕੀਤੀ ਜਾਵੇ| ਨੌਸੈਨਾ ਦੇ ਰਿਟਾਇਰਡ ਐਡਮਿਰਲ ਨੇ ਇਕ ਅਖਬਾਰ ਵਿੱਚ ਇਕ ਖੁੱਲ੍ਹੇ ਪੱਤਰ ਵਿੱਚ ਬ੍ਰੇਨਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਜਿੰਨੇ ਵੀ ਸਰਕਾਰੀ ਅਧਿਕਾਰੀਆਂ ਨੂੰ ਜਾਣਦੇ ਹਨ, ਬ੍ਰੇਨਨ ਉਨ੍ਹਾਂ ਵਿੱਚੋਂ ਸਭ ਤੋਂ ਚੰਗੇ ਹਨ| ਮੈਕਰਾਵੇਨ ਨੇ ਕਿਹਾ ਕਿ ਅਮਰੀਕਾ ਦੀ ਰੱਖਿਆ ਕਰਨ ਲਈ ਕੁੱਝ ਹੀ ਅਮਰੀਕੀਆਂ ਨੇ ਬ੍ਰੇਨਨ ਤੋਂ ਜ਼ਿਆਦਾ ਕੰਮ ਕੀਤਾ ਹੈ| ਜੋ ਲੋਕ ਉਨ੍ਹਾਂ ਨੂੰ ਨਹੀਂ ਜਾਣਦੇ , ਉਨ੍ਹਾਂ ਲੋਕਾਂ ਨੂੰ ਛੱਡ ਕੇ ਬ੍ਰੇਨਨ ਦੀ ਇਮਾਨਦਾਰੀ ਅਤੇ ਉਸ ਦੇ ਚਰਿੱਤਰ ਉਤੇ ਕਦੇ ਕਿਸੇ ਨੇ ਸਵਾਲ ਨਹੀਂ ਕੀਤਾ| ਜੇਕਰ ਮੇਰੀ ਵੀ ਸੁਰੱਖਿਆ ਮਨਜ਼ੂਰੀ ਹਟਾਈ ਜਾਵੇ ਤਾਂ ਮੈਂ ਇਸ ਨੂੰ ਸਨਮਾਨ ਸਮਝਾਂਗਾ ਕਿਉਂਕਿ ਮੈਂ ਅਜਿਹੇ ਲੋਕਾਂ ਦੀ ਸੂਚੀ ਵਿੱਚ ਆਪਣਾ ਨਾਂ ਸ਼ਾਮਲ ਕਰ ਸਕਾਂਗਾ ਜਿਨ੍ਹਾਂ ਨੇ ਤੁਹਾਡੇ ਰਾਸ਼ਟਰਪਤੀ ਸ਼ਾਸਨ ਦੇ ਖਿਲਾਫ ਬੋਲਿਆ ਹੈ|


