- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲਾਰਡ’ਜ਼ ਟੈਸਟ ਮੈਚ ਦਾ ਪਹਿਲਾ ਦਿਨ ਮੀਂਹ ਨੇ ਧੋਇਆ
ਲੰਡਨ – ਲਗਾਤਾਰ ਮੀਂਹ ਕਾਰਨ ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਇੱਥੇ ਲਾਰਡ’ਜ਼ ਵਿੱਚ ਸ਼ੁਰੂਆਤੀ ਦੋ ਸੈਸ਼ਨ ਵਿੱਚ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਲੰਡਨ ਵਿੱਚ ਬੀਤੀ ਰਾਤ ਤੋਂ ਹੀ ਮੀਂਹ ਕਾਰਨ ਖਿਡਾਰੀ ਸਵੇਰੇ ਕਸਰਤ ਲਈ ਨਹੀਂ ਆਏ। ਮੈਚ ਅਧਿਕਾਰੀਆਂ ਨੇ ਤੈਅ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਲੰਚ ਬ੍ਰੇਕ ਲੈਣ ਦਾ ਫ਼ੈਸਲਾ ਕੀਤਾ। ਲੰਚ ਮਗਰੋਂ ਵੀ ਲਗਾਤਾਰ ਮੀਂਹ ਪੈਂਦਾ ਰਿਹਾ, ਜਿਸ ਕਾਰਨ ਖੇਡ ਸ਼ੁਰੂ ਨਹੀਂ ਹੋ ਸਕਿਆ।ਵਿਰਾਟ ਕੋਹਲੀ, ਦਿਨੇਸ਼ ਕਾਰਿਤਕ, ਸ਼ਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਅਲਸਟੇਅਰ ਕੁੱਕ ਅਤੇ ਕੀਟੋਨ ਜੇਨਿੰਗਜ਼ ਸਣੇ ਕੁੱਝ ਖਿਡਾਰੀਆਂ ਨੇ ਇੰਡੋਰ ਨੈੱਟਸ ’ਤੇ ਕੁੱਝ ਸਮਾਂ ਬਿਤਾਇਆ। ਲਾਰਡ’ਜ਼ ਵਿੱਚ ਡ੍ਰੇਨੇਜ਼ ਦੀ ਸ਼ਾਨਦਾਰ ਪ੍ਰਬੰਧ ਹੈ ਅਤੇ ਹਾਲਤਾਂ ਵਿੱਚ ਸੁਧਾਰ ਦੇ ਨਾਲ ਹੀ ਕੀਤੀ ਸਕਦਾ ਹੈ। ਚਾਹ ਦੇ ਆਰਾਮ ਦਾ ਸਮਾਂ ਖ਼ਤਮ ਹੋਣ ਮਗਰੋਂ ਮੌਸਮ ਕੁੱਝ ਸਾਫ਼ ਹੋਇਆ ਅਤੇ ਮੀਂਹ ਕੁੱਝ ਘੱਟ ਗਿਆ। ਅੰਪਾਇਰਾਂ ਨੇ ਇਸ ਦੌਰਾਨ ਬਾਹਰ ਆ ਕੇ ਮੈਦਾਨ ਕਰਮਚਾਰੀਆਂ ਨਾਲ ਗੱਲ ਵੀ ਕੀਤੀ, ਜੋ ਗਰਾਉਂਡ ਵਿੱਚੋਂ ਪਾਣੀ ਕੱਢ ਰਹੇ ਸਨ। ਇਸ ਪੂਰੇ ਹਫ਼ਤੇ ਅਤੇ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।


